Punjab
ਸੁਨੀਲ ਜਾਖੜ ਦੀਆਂ ਟਿੱਪਣੀਆਂ ਤੋਂ ਦਲਿਤ ਭਾਈਚਾਰਾ ਨਰਾਜ਼ , ਬਟਾਲਾ ਚ ਸੁਨੀਲ ਜਾਖੜ ਦਾ ਪੁਤਲਾ ਫੂਕਿਆ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂਅ ਲਏ ਬਿੰਨਾ ਪਿਛਲੇ ਦਿਨੀ ਇਕ ਬਿਆਨ ਚ ਕੀਤੀ ਟਿੱਪਣੀ ਨੂੰ ਲੈਕੇ ਐਸਸੀ ਭਾਈਚਾਰੇ ਵਲੋਂ ਆਰੋਪ ਹੈ ਕਿ ਉਹਨਾਂ ਵਲੋਂ ਚਰਨਜੀਤ ਚੰਨੀ ਨੂੰ ਨਹੀਂ ਬਲਕਿ ਉਹਨਾਂ ਸਾਰੇ ਦਲਿਤ ਸਮਾਜ ਨੂੰ ਨੀਵਾਂ ਦਿਖਾ ਦੀ ਗੱਲ ਕੀਤੀ ਹੈ ਅਤੇ ਜਿਸ ਨੂੰ ਲੈਕੇ ਦਲਿਤ ਸਮਾਜ ਵਲੋਂ ਪੰਜਾਬ ਭਰ ਚ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ | ਇਸੇ ਦੇ ਤਹਿਤ ਬਟਾਲਾ ਵਿਖੇ ਅੱਜ ਐਸਸੀ ਭਾਈਚਾਰੇ ਦੇ ਲੋਕਾਂ ਵਲੋਂ ਇਕੱਠੇ ਹੋ ਅੰਮ੍ਰਿਤਸਰ – ਗੁਰਦਾਸਪੁਰ ਮੁਖ ਮਾਰਗ ਤੇ ਕੁਝ ਸਮੇ ਲਈ ਚੱਕਾ ਜਾਮ ਕਰ ਸੁਨੀਲ ਜਾਖੜ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਸੁਨੀਲ ਜਾਖੜ ਦਾ ਪੁਤਲਾ ਵੀ ਫੂਕਿਆ ਗਿਆ | ਉਥੇ ਹੀ ਪ੍ਰਦਰਸ਼ਨ ਕਰ ਰਹੇ ਦਲਿਤ ਭਾਈਚਾਰੇ ਦੇ ਆਗੂ ਪਲਵਿੰਦਰ ਸਿੰਘ ਅਤੇ ਵਿਜੈ ਥਾਪੜ ਦਾ ਕਹਿਣਾ ਸੀ ਕਿ ਜਿਥੇ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਬਟਾਲਾ ਪੁਲਿਸ ਨੂੰ ਸੁਨੀਲ ਜਾਖੜ ਵਿਰੁੱਧ ਮਾਮਲਾ ਦਰਜ ਕਰਨ ਲਈ ਮੰਗ ਪੱਤਰ ਵੀ ਦਿਤਾ ਗਿਆ ਹੈ | ਅਤੇ ਜੇਕਰ ਜਲਦ ਜਾਖੜ ਖਿਲਾਫ ਕਾਰਵਾਈ ਨਾ ਹੋਈ ਤਾ ਉਹ ਆਉਣ ਵਾਲੇ ਸਮੇ ਚ ਆਪਣਾ ਸੰਗਰਸ਼ ਹੋਰ ਤੇਜ ਕਰਨਗੇ |