Punjab
ਅੰਮ੍ਰਿਤਸਰ ‘ਚ ਦਲਿਤ ਭਾਈਚਾਰੇ ਵਲੋਂ ਕੀਤਾ ਗਿਆ ‘ਆਪ’ ਦਾ ਵਿਰੋਧ, ਫੁਕਿਆ ਪੁਤਲਾ

ਅੰਮ੍ਰਿਤਸਰ : ਆਮ ਆਦਮੀ ਪਾਰਟੀ ਵਿਤ ਸ਼ਾਮਿਲ ਦਲਿਤ ਭਾਈਚਾਰੇ ਦੇ ਆਏ ਦਿਨ ਹੋਰ ਰਹੇ ਸ਼ੌਸ਼ਣ ਅਤੇ ਝੂਠੇ ਪਰਚਿਆਂ ਦੇ ਸੰਬਧੀ ਆਪ ਆਗੂਆ ਵਲੌ ਕੋਈ ਠੋਸ ਕਦਮ ਨਾ ਚੁਕਣ ਦੀ ਸੁਰਤ ਵਿਚ ਅਜ ਅੰਮ੍ਰਿਤਸਰ ਵਿਖੇ ਦਲਿਤ ਭਾਈਚਾਰੇ ਵਲੌ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਪੁਤਲਾ ਫੂਕ ਰੌਸ਼ ਪ੍ਰਦਰਸ਼ਨ ਕੀਤਾ ਗਿਆ ਜਿਸਦੇ ਚਲਦੇ ਉਹਨਾ ਆਮ ਆਦਮੀ ਪਾਰਟੀ ਨੂੰ ਦਲਿਤ ਵਿਰੋਧੀ ਕਰਾਰ ਦਿੰਦਿਆ ਜਮ ਕੇ ਨਾਰੇਬਾਜੀ ਕੀਤੀ।
ਇਸ ਮੌਕੇ ਗਲਬਾਤ ਕਰਦਿਆਂ ਦਲਿਤ ਸਮਾਜ ਦੇ ਆਗੂ ਨੇ ਦਸਿਆ ਕਿ ਆਮ ਆਦਮੀ ਪਾਰਟੀ ਹਮੇਸ਼ਾ ਤੌ ਦਲਿਤ ਵਿਰੋਧੀ ਸੋਚ ਲੈ ਕੇ ਚਲਦੀ ਰਹੀ ਹੈ ਅਤੇ ਪਾਰਟੀ ਦੇ ਲਈ ਦਿਨ ਰਾਤ ਕੰਮ ਕਰਨ ਵਾਲੇ ਵਰਕਰਾਂ ਨੂੰ ਇਨਸਾਫ ਦਿਵਾਉਣ ਵਿਚ ਨਾਕਾਮ ਰਹੀ ਹੈ ਜਿਸਦੇ ਚਲਦੇ ਅਜ ਅਸੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਪੁਤਲਾ ਫੂਕ ਰੌਸ਼ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਅਗਾਂਹ ਵੀ ਕਰਦੇ ਰਹਾਂਗੇ।
ਜੇਕਰ ਅਰਵਿੰਦ ਕੇਜਰੀਵਾਲ ਦਲਿਤ ਹਿਤੈਸ਼ੀ ਹੁੰਦਾ ਤਾ ਦਿਲੀ ਵਿਚ ਹੋਏ ਗੈਂਗਰੇਪ ਦੀ ਸ਼ਿਕਾਰ 9 ਸਾਲਾ ਬੱਚੀ ਨੂੰ ਇਨਸਾਫ ਜਰੂਰ ਮਿਲਦਾ ਅਤੇ ਅੰਮ੍ਰਿਤਸਰ ਵਿਖੇ ਆਪ ਆਗੂ ਸਨੀ ਸਹੋਤਾ ਤੇ ਹੋਏ ਨਜਾਇਜ਼ ਪਰਚਿਆਂ ਸੰਬਧੀ ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਆਪਣੇ ਪਾਰਟੀ ਆਗੂਆ ਦੀ ਅਗਾਂਹ ਵਧ ਮਦਦ ਕਰ ਉਹਨਾ ਨੂੰ ਇਨਸਾਫ ਦਿਵਾਉਣਾ ਚਾਹੁੰਦਾ ਹੈ।