Connect with us

India

ਪੁਲਵਾਮਾ ਵਿੱਚ ਫਿਰ ਮੰਡਰਾ ਰਿਹਾ ਖ਼ਤਰਾ

ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ

Published

on

ਪੁਲਵਾਮਾ ਵਿੱਚ ਮਾਹੌਲ ਫਿਰ ਤੋਂ ਗਰਮ 
ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ 
ਇੱਕ ਜਵਾਨ ਹੋਇਆ ਸ਼ਹੀਦ
ਸ਼੍ਰੀਨਗਰ,29 ਅਗਸਤ : ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਮਾਹੌਲ ਫਿਰ ਤੋਂ ਗਰਮ ਹੈ। ਸ਼ਨੀਵਾਰ ਸਵੇਰ ਸੁਰੱਖਿਆ ਦਸਤਿਆਂ ਵੱਲੋਂ ਤਲਾਸ਼ੀ ਮੁਹਿੰਮ ਦੌਰਾਨ ਘੇਰਾਬੰਦੀ ਕਰਕੇ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ।  ਸੁਰੱਖਿਆ ਮੰਤਰਾਲੇ ਦੇ ਬੁਲਾਰੇ ਰਾਜੇਸ਼ ਕਾਲੀਆ ਨੇ ਦੱਸਿਆ ਕਿ ਉਹਨਾਂ ਨੂੰ ਖੂਫੀਆ ਸੂਚਨਾ ਮਿਲੀ ਸੀ ਜਿਸ ਕਰਕੇ ਸੁਰੱਖਿਆ ਦਸਤਿਆਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। 
ਸੁਰੱਖਿਆ ਦਸਤਿਆਂ ਦੇ ਜਵਾਨ ਇਸ ਮੁਹਿੰਮ ਤਹਿਤ ਅੱਗੇ ਵੱਧ ਰਹੇ ਸੀ ਜਦੋਂ ਅੱਤਵਾਦੀਆਂ ਵੱਲੋਂ ਉਹਨਾਂ ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ । ਇਸਦੇ ਬਾਅਦ ਮੁਕਾਬਲਾ ਹੋਇਆ ਇਸ ਮੁਕਾਬਲੇ ‘ਚ ਤਿੰਨ ਅੱਤਵਾਦੀ ਮਾਰੇ ਗਏ।  ਇਸਦੇ ਨਾਲ ਹੀ ਇੱਕ ਸੁਰੱਖਿਆ ਕਰਮੀ ਜਵਾਨ ਗੰਭੀਰ ਜ਼ਖਮੀ ਸੀ ਜੋ ਬਾਅਦ ਵਿੱਚ ਸ਼ਹੀਦ ਹੋ ਗਿਆ। 
         ਕਰਨਲ ਨੇ ਦੱਸਿਆ ਕਿ ਹੈ ਕਿ ਮੁਕਾਬਲੇ ਵਾਲੀ ਥਾਂ ਤੋਂ ਇੱਕ ਏ.ਕੇ. ਰਾਈਫਲ,ਦੋ ਪਿਸਤੌਲ ਅਤੇ ਭਾਰੀ ਮਾਤਰਾ ਵਿੱਚ ਅਸਲਾ ਗੋਲਾ-ਬਰੂਦ ਵੀ ਬਰਾਮਦ ਹੋਇਆ। ਸੁਰੱਖਿਆ ਜਵਾਨਾਂ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਘੇਰ ਰੱਖਿਆ ਹੈ ਅਤੇ ਆਉਣ-ਜਾਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ। ਸੁਰੱਖਿਆ ਕਰਮੀ ਆਪਣੀ ਡਿਊਟੀ ਨਿਭਾਉਂਦੇ ਆਪਣੀ ਕਾਰਵਾਈ ਕਰ ਰਹੇ ਅਤੇ ਇਲਾਕੇ ਦੀ ਤਲਾਸ਼ੀ ਲੈਂਦੇ ਸਰਚ ਓਪਰੇਸ਼ਨ ਵੀ ਕਰ ਰਹੇ ਹੈ।