Gurdaspur
ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ, ਬਜ਼ੁਰਗ ਦੇ ਬਦਲੇ ਮਿਲੀ ਔਰਤ ਦੀ ਲਾਸ਼

- ਬਜ਼ੁਰਗ ਦੀ ਰਿਪੋਰਟ ਆਈ ਸੀ ਕੋਰੋਨਾ ਪਾਜ਼ੀਟਿਵ
- ਬਜ਼ੁਰਗ ਦੀ ਹੋਈ ਸੀ ਮੌਤ
- ਸਸਕਾਰ ਵੇਲੇ ਲਾਸ਼ ਕਿਸੇ ਹੋਰ ਦੀ ਨਿਕਲੀ
- ਪਰਿਵਾਰਕ ਮੈਂਬਰਾ ਨੇ ਲਗਾਏ ਲਾਪ੍ਰਵਾਹੀ ਦੇ ਇਲਜ਼ਾਮ
ਹੁਸ਼ਿਆਰਪੁਰ , 19 ਜੁਲਾਈ (ਸਤਪਾਲ ਰਤਨ)ਮੁਕੇਰੀਆਂ ਦੇ ਪਿੰਡ ਟਾਂਡਾ ਰਾਮ ਸਹਾਇ ਵਿਖੇ 92 ਸਾਲਾ ਬਜ਼ੁਰਗ ਪ੍ਰੀਤਮ ਸਿੰਘ ਜਿਸਦੀ ਕਰੋਨਾ ਰਿਪੋਰਟ ਪੋਜਟਿਵ ਆਉਣ ਕਾਰਨ ਜੇਰੇ ਇਲਾਜ ਅਮ੍ਰਿਤਸਰ ਸੀ ਅਤੇ ਸਹਿਤ ਵਿਭਾਗ ਅਨੁਸਾਰ ਮੌਤ ਹੋਣ ਤੇ ਅੰਮ੍ਰਿਤਸਰ ਹਸਪਤਾਲ ਵੱਲੋਂ ਐਂਬੂਲੈਂਸ ਰਾਹੀ ਮ੍ਰਿਤਿਕ ਸ਼ਰੀਰ ਟਾਂਡਾ ਰਾਮ ਸਹਾਇ ਭੇਜਿਆ ਗਿਆ ਜਿਸਨੂੰ ਪਿੰਡ ਦੇ ਸ਼ਮਸ਼ਾਨ ਘਾਟ ਸੰਸਕਾਰ ਲਈ ਲਿਜਾਇਆ ਗਿਆ ਪਰ ਪਰਿਵਾਰਿਕ ਮੈਬਰਾਂ ਨੂੰ ਕੁੱਝ ਸ਼ੱਕ ਹੋਣ ਤੇ ਜਦੋਂ ਚੇਹਰਾ ਦੇਖਿਆ ਗਿਆ ਤਾਂ ਡੇਡ ਬਾਡੀ ਕਿਸੇ ਔਰਤ ਦੀ ਨਿਕਲੀ ਜਿਸਤੇ ਪਰਿਵਾਰਿਕ ਮੈਬਰ ਗੁੱਸੇ ਨਾਲ ਭੜਕ ਗਏ । ਮੌਕੇ ਤੇ ਪੁੱਜੇ ਪ੍ਰਸ਼ਾਸ਼ਨਿਕ ਅਧਿਕਾਰੀ ਪਰਿਵਾਰ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਪਰ ਪਰਿਵਾਰ ਲਾਪ੍ਰਵਾਹੀ ਵਰਤਣ ਵਾਲੇਆ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਨਜ਼ਰ ਆਏ ਉਹਨਾਂ ਬਜ਼ੁਰਗਾਂ ਦੀ ਮੌਤ ਹੋਣ ਜਾਣ ਤੇ ਵੀ ਸ਼ੰਕਾ ਜਾਹਰ ਕਰਦਿਆਂ ਉਹਨਾਂ ਵਾਰੇ ਸਹੀ ਜਾਣਕਾਰੀ ਦੀ ਮੰਗ ਕੀਤੀ।ਦੂਜੇ ਪਾਸੇ ਤਹਿਸੀਲਦਾਰ ਜਗਤਾਰ ਸਿੰਘ ਹੋਰਾਂ ਦੱਸਿਆ ਕੀ ਸੇਹਤ ਵਿਭਾਗ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਇਸ ਬੌਡੀ ਨੂੰ ਮੋਰਚਰੀ ਵਿਚ ਰਖਵਾਇਆ ਜਾ ਰਿਹਾ ਹੈ.ਪਰ ਪਰਿਵਾਰਿਕ ਮੈਂਬਰ ਦੇਰ ਰਾਤ ਤੱਕ ਬਜ਼ੁਰਗ ਪ੍ਰੀਤਮ ਸਿੰਘ ਵਾਰੇ ਸਹੀ ਜਾਣਕਾਰੀ ਨਹੀਂ ਮਿਲ ਜਾਂਦੀ ਤੱਦ ਤੱਕ ਬਦਲੀ ਹੋਈ ਮਹਿਲਾ ਦੀ ਲਾਸ਼ ਪ੍ਰਸਾਸ਼ਨ ਨੂੰ ਨਾ ਸੋਪਨ ਦੀ ਜਿੱਦ ਤੇ ਅੜੇ ਰਹੇ।