Connect with us

Corona Virus

ਲੈਬਾਰਟਰੀਆਂ ਦੁਆਰਾ ਭੇਜੇ ਕੋਵਿਡ-19 ਦੇ ਨਮੂਨਿਆਂ ਦੀ ਮੁਫ਼ਤ ਟੈਸਟਿੰਗ ਕਰਵਾਉਣ ਦਾ ਲਿਆ ਫੈਸਲਾ : ਬਲਬੀਰ ਸਿੰਘ ਸਿੱਧੂ

Published

on

ਚੰਡੀਗੜ੍ਹ, 4 ਜੂਨ : ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੋਵਿਡ-19 ਦੇ ਮਰੀਜ਼ਾਂ ਦਾ ਸਮੇਂ ਸਿਰ ਪਤਾ ਲਗਾਉਣ ਵਾਸਤੇ ਲੋਕਾਂ ਦੀ ਵੱਡੇ ਪੱਧਰ `ਤੇ ਸਕਰੀਨਿੰਗ ਕੀਤੇ ਜਾਣ ਨੂੰ ਧਿਆਨ ਵਿੱਚ ਰੱਖਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਚੀਬੱਧ ਹਸਪਤਾਲਾਂ/ਕਲੀਨਿਕਾਂ ਅਤੇਲੈਬਾਰਟਰੀਆਂ ਦੁਆਰਾ ਭੇਜੇ ਕੋਵਿਡ-19 ਦੇ ਨਮੂਨਿਆਂ ਦੀ ਮੁਫ਼ਤ ਆਰ.ਟੀ.-ਪੀ.ਸੀ.ਆਰ. ਟੈਸਟਿੰਗ ਕਰਵਾਉਣ ਦਾ ਫੈਸਲਾ ਲਿਆ ਹੈ।  ਇਹ ਜਾਣਕਾਰੀ ਸਿਹਤਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇੱਕ ਪ੍ਰੈਸ ਬਿਆਨ ਵਿੱਚ ਦਿੱਤੀ। 

ਮੰਤਰੀ ਨੇ ਕਿਹਾ ਕਿ ਸਿਵਲ ਸਰਜਨਾਂ ਨੂੰ ਉਨ੍ਹਾਂ ਨਿੱਜੀ ਹਸਪਤਾਲਾਂ / ਕਲੀਨਿਕਾਂ ਅਤੇ ਲੈਬਾਂ ਨੂੰ ਸੂਚੀਬੱਧ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜੋਨਮੂਨਿਆਂ ਦੀ ਮੁਫਤ  ਟੈਸਟਿੰਗ ਸਹੂਲਤ  ਦੇਣ ਲਈ ਸਵੈ-ਇੱਛਾ ਨਾਲ ਸੂਚੀਬੱਧ ਹੋਣ ਲਈ ਤਿਆਰ ਹਨ। ਉਨ੍ਹਾਂ ਦੱਸਿਆ ਕਿ ਇਹ ਲਾਜ਼ਮੀ ਕੀਤਾ ਗਿਆ ਹੈ ਕਿਪ੍ਰਾਈਵੇਟ ਹਸਪਤਾਲ / ਕਲੀਨਿਕਾਂ ਅਤੇ ਲੈਬਾਰਟਰੀਆਂ ਕੋਲ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਲਈ ਵੱਖਰੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਨਮੂਨੇ ਲਏ ਜਾਣਗੇ ਅਤੇਨਮੂਨੇ ਲੈਣ ਵਾਲੇ ਵਿਅਕਤੀ  ਵੱਲੋਂ ਪੂਰੇ ਨਿੱਜੀ ਸੁਰੱਖਿਆ ਉਪਕਰਨ ਪਹਿਨੇ ਹੋਣ ਨੂੰ ਯਕੀਨੀ ਬਣਾਇਆ ਜਾਵੇਗਾ। ਪ੍ਰਾਈਵੇਟ ਹਸਪਤਾਲ ਲੋੜੀਂਦੇ ਲੋਜਿਸਟਿਕਸ ਦਾਪ੍ਰਬੰਧ ਕਰੇਗਾ ਅਤੇ ਨਮੂਨੇ ਇਕੱਤਰ ਕਰੇਗਾ, ਉਨ੍ਹਾਂ ਨੂੰ ਪੈਕ ਕਰੇਗਾ ਅਤੇ ਪ੍ਰੋਟੋਕੋਲ ਦੇ ਅਨੁਸਾਰ ਨੇੜਲੀ ਸਰਕਾਰੀ ਸਿਹਤ ਸੰਸਥਾ ਨੂੰ ਭੇਜੇਗਾ। ਉਹ ਆਰਟੀ-ਪੀਸੀਆਰ ਐਪ ਵਿੱਚ ਆਈਸੀਐਮਆਰ ਪ੍ਰੋਟੋਕੋਲ ਦੇ ਅਨੁਸਾਰ ਵੇਰਵਿਆਂ ਨੂੰ ਭਰਨਾ ਯਕੀਨੀ ਬਣਾਉਂਦੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਲਈ ਯੂਜ਼ਰ ਨੇਮ ਅਤੇ ਪਾਸਵਰਡ ਸਬੰਧਤ ਸਿਵਲ ਸਰਜਨਾਂ ਦੁਆਰਾ ਕੁਲੈਕਸ਼ਨ ਸੈਂਟਰਾਂ ਵਾਸਤੇ ਨਿੱਜੀ ਹਸਪਤਾਲਾਂ / ਕਲੀਨਿਕਾਂ ਨੂੰਮੁਹੱਈਆ ਕਰਵਾਏ ਜਾਣਗੇ। ਪ੍ਰਾਈਵੇਟ ਹਸਪਤਾਲ / ਕਲੀਨਿਕ ਸੈਂਪਲਾਂ ਸਮੇਤ ਸੈਂਪਲ ਆਈ.ਡੀ. ਦੇ ਨਾਲ ਆਰਟੀ-ਪੀਸੀਆਰ ਐਪ ਦੁਆਰਾ ਤਿਆਰ ਲਾਈਨਸੂਚੀ ਭੇਜਣਗੇ। ਪ੍ਰਾਈਵੇਟ ਹਸਪਤਾਲਾਂ / ਕਲੀਨਿਕਾਂ ਦੁਆਰਾ ਭੇਜੇ ਗਏ ਨਮੂਨਿਆਂ ਦੀ ਸਰਕਾਰੀ ਲੈਬਾਰਟਰੀਆਂ ਵਿੱਚ  ਮੁਫਤ ਜਾਂਚ ਕੀਤੀ ਜਾਏਗੀ।

ਸ. ਸਿੱਧੂ ਨੇ ਦੱਸਿਆ ਕਿ ਇਸ ਸਹੂਲਤ ਦਾ ਲਾਭ ਲੈ ਰਹੇੇ ਪ੍ਰਾਈਵੇਟ ਹਸਪਤਾਲ ਅਤੇ ਕਲੀਨਿਕ ਨਮੂਨੇ ਇਕੱਤਰ ਕਰਨ ਲਈ ਮਰੀਜ਼ਾਂ ਤੋਂ 1000 ਰੁਪਏ ਤੋਂ ਵੱਧਨਹੀਂ ਚਾਰਜ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲ / ਕਲੀਨਿਕ ਆਈ.ਸੀ.ਐੱਮ.ਆਰ. ਦੇ ਮਾਪਦੰਡਾਂ ਅਨੁਸਾਰ ਮਰੀਜ਼ਾਂ ਦੀ ਚੋਣ ਕਰਨਗੇ ਜਿਸ ਤਹਿਤਲੱਛਣ ਪਾਏ ਜਾਣ ਵਾਲੇ ਅੰਤਰਰਾਸ਼ਟਰੀ ਜਾਂ ਘਰੇਲੂ ਯਾਤਰੀਆਂ, ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ -19 ਮਰੀਜ਼ ਦੇ ਸੰਪਰਕ, ਕੰਟੇਨਮੈਂਟ ਜ਼ੋਨਾਂ / ਹੌਟਸਪੌਟ ਤੋਂਆਉਣ ਵਾਲੇ ਵਿਅਕਤੀ ਜਿਨ੍ਹਾਂ ਵਿੱਚ ਲੱਛਣ ਪਾਏ ਗਏ ਹਨ, ਕੋਵਿਡ-19  ਮਰੀਜ਼ ਦੇ ਉੱਚ ਜੋਖ਼ਮ ਵਾਲੇ ਸੰਪਰਕ ਜਿਨ੍ਹਾਂ ਵਿੱਚ ਲੱਛਣ ਨਹੀਂ ਪਾਏ ਗਏ, ਲੱਛਣ ਨਾਪਾਏ ਜਾਣ ਵਾਲੇ/ਲੱਛਣ ਪਾਏ ਜਾਣ ਵਾਲੇ ਫਰੰਟ ਲਾਈਨ `ਤੇ ਕੰਮ ਕਰ ਰਹੇ ਕਰਮਚਾਰੀ ਅਤੇ ਲੱਛਣ ਪਾਏ ਜਾਣ ਵਾਲੇ ਪਰਵਾਸੀ ਵਿਅਕਤੀ ਜਾਂ ਵਾਪਸ ਪਰਤਣਵਾਲੇ ਵਿਅਕਤੀ। ਕੁਲੈਕਸ਼ਨ ਸੈਂਟਰਾਂ ਵਜੋਂ ਸੂਚੀਬੱਧ ਸਾਰੇ ਪ੍ਰਾਈਵੇਟ ਹਸਪਤਾਲ / ਕਲੀਨਿਕ ਅਤੇ ਲੈਬਾਰਟਰੀਆਂ ਨੂੰ ਆਈ.ਸੀ.ਐੱਮ.ਆਰ. ਪ੍ਰੋਟੋਕੋਲ ਦੇ ਅਨੁਸਾਰਆਰ.ਟੀ.-ਪੀ.ਸੀ.ਆਰ ਟੈਸਟਿੰਗ ਲੈਬ ਨਾਲ ਜੋੜਿਆ ਜਾਵੇਗਾ।

Continue Reading
Click to comment

Leave a Reply

Your email address will not be published. Required fields are marked *