Punjab
ਦੀਪ ਸਿੱਧੂ ਨੇ ਆਪਣੇ ਬਿਆਨ ‘ਚ ਕੀਤਾ ਵੱਡਾ ਖ਼ੁਲਾਸਾ, ਝੰਡਾ ਲਹਿਰਾਉਣ ਤੋਂ ਬਾਅਦ ਜੁਗਰਾਜ ਨਾਲ ਕੀਤਾ ਸੀ ਫੇਸਬੁੱਕ ਲਾਈਵ

ਕਿਸਾਨ ਅੰਦੋਲਨ ਦੌਰਾਨ ਦੀਪ ਸਿੱਧੂ ਦੁਆਰਾ ਲਾਲ ਕਿਲ੍ਹਾ ‘ਤੇ ਕੀਤੀ ਗਈ ਹੁੱਲੜਬਾਜ਼ੀ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ ਦੀਪ ਸਿੱਧੂ ਨੇ ਆਪਣੇ ਬਿਆਨ ‘ਚ ਪੁਲਿਸ ਨੂੰ ਦੱਸਿਆ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ਼ ਦੇਖ ਕੇ ਉਨ੍ਹਾਂ ਨਾਲ ਜੁੜ ਗਿਆ ਸੀ। ਜਦ ਵੱਡੀ ਗਿਣਤੀ ‘ਚ ਕਿਸਾਨਾਂ ਨੇ ਸਿੰਘੂ, ਟਿਕਰੀ ਤੇ ਢਾਸਾ ਬਾਰਡਰ ‘ਤੇ ਆ ਕੇ ਅੰਦੋਲਨ ਸ਼ੁਰੂ ਕੀਤਾ ਤਾਂ ਮੈਂ ਉੱਥੇ ਆਪਣਾ ਅਲਗ ਟੈਂਟ ਲਾਇਆ ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ।
ਅਦਾਕਾਰ ਹੋਣ ਦੇ ਨਾਅਤੇ ਉਸ ਦੇ ਵਿਚਾਰਧਾਰਾ ਨਾਲ ਜੁੜ ਕੇ ਵੱਡੀ ਗਿਣਤੀ ‘ਚ ਯੁਵਾ ਉਸ ਨਾਲ ਜੁੜਦੇ ਚਲੇ ਗਏ। ਟਰੈਕਟਰ ਪਰੇਡ ਕੱਢਣ ਲਈ ਕਿਸਾਨਾਂ ਦੀ ਪੁਲਿਸ ਜਿਨ੍ਹਾਂ ਸ਼ਰਤਾਂ ‘ਤੇ ਸਹਿਮਤੀ ਬਣੀ ਉਹ ਉਸ ਨੂੰ ਮਨਜ਼ੂਰ ਨਹੀਂ ਸੀ। ਇਸ ਨੂੰ ਲੈ ਕੇ ਕਈ ਕਿਸਾਨ ਸੰਗਠਨ ਨਾਲ ਮਤਭੇਦ ਵੀ ਹੋਏ। ਉਸ ਨੇ ਆਪਣੇ ਸਮਰਥਕਾਂ ਨਾਲ ਗਣਤੰਤਰ ਦਿਵਸ ‘ਤੇ ਟਰੈਕਟਰ ਲੈ ਕੇ ਰਾਜਪੱਥ ‘ਤੇ ਜਾਣ ਦਾ ਫ਼ੈਸਲਾ ਕੀਤਾ।
26 ਜਨਵਰੀ ਨੂੰ ਉਹ ਆਪਣੇ ਸਮਰਥਕਾਂ ਨਾਲ ਆਈਟੀਓ ਤਕ ਪਹੁੰਚਿਆ ਪਰ ਨਵੀਂ ਦਿੱਲੀ ‘ਚ ਪੁਲਿਸ ਦੇ ਸਖ਼ਤ ਪ੍ਰਬੰਧ ਕਾਰਨ ਜਦੋਂ ਉਹ ਰਾਜਪੱਥ ‘ਤੇ ਨਹੀਂ ਜਾ ਸਕਿਆ ਉਦੋਂ ਸਮਰਥਕਾਂ ਨਾਲ ਲਾਲ ਕਿਲ੍ਹਾ ਆ ਗਿਆ ਸੀ। ਉੱਥੇ ਕੇਸਰੀਆ ਝੰਡਾ ਲਹਿਰਾਉਣ ਤੋਂ ਬਾਅਦ ਉਸ ਨੇ ਜੁਗਰਾਜ ਸਿੰਘ ਨੂੰ ਫੇਸਬੁੱਕ ਲਾਈਵ ਕਰ ਉਸ ਨੂੰ ਵਧਾਈ ਦਿੱਤੀ ਤੇ ਫਿਰ ਸਾਰੇ ਸਿੰਘੂ ਬਾਰਡਰ ਆ ਗਏ ਸਨ।
ਦੀਪ ਸਿੱਧੂ ਨੇ ਆਪਣੇ ਬਿਆਨ ‘ਚ ਦੱਸਿਆ ਕਿ, ਝੰਡਾ ਲਹਿਰਾਉਣ ਤੋਂ ਬਾਅਦ ਜੁਗਰਾਜ ਨਾਲ ਕੀਤਾ ਸੀ ਫੇਸਬੁੱਕ ਲਾਈਵ ਸਿੱਧੂ ਨੇ ਦੱਸਿਆ ਕਿ ਉਹ ਪ੍ਰਦਰਸ਼ਨਕਾਰੀਆਂ ਦੀ ਮੰਗ ਨੂੰ ਜਾਇਜ਼ ਦੇਖ ਕੇ ਉਨ੍ਹਾਂ ਨਾਲ ਜੁੜ ਗਿਆ ਸੀ। ਜਦੋਂ ਵੱਡੀ ਗਿਣਤੀ ‘ਚ ਖੇਤੀ ਕਾਨੂੰਨ ਵਿਰੋਧੀਆਂ ਨੇ ਸਿੰਘੂ ਬਾਰਡਰ ‘ਤੇ ਅੰਦੋਲਨ ਸ਼ੁਰੂ ਕੀਤਾ ਤਾਂ ਉਹ ਵੀ ਆਪਣੇ ਸਮਰਥਕਾਂ ਨਾਲ ਉੱਥੇ ਆ ਗਿਆ ਸੀ। ਅਦਾਕਾਰ ਹੋਣ ਦੇ ਕਰਕੇ ਉਸ ਦੀ ਵਿਚਾਰਧਾਰਾ ਨਾਲ ਕਾਫੀ ਨੌਜਵਾਨ ਜੁੜ ਗਏ।