Connect with us

Governance

ਰਾਜਨਾਥ ਸਿੰਘ 2 ਦਿਨਾਂ ਦੌਰੇ ‘ਤੇ ਪਹੁੰਚੇ ਲੱਦਾਖ

Published

on

  • ਫੌਜ ਦਰਮਿਆਨ ਪਹੁੰਚੇ ਰਾਜਨਾਥ
  • ਰੱਖਿਆ ਮੰਤਰੀ ਸਾਹਮਣੇ ਪੈਰਾ ਕਮਾਂਡੋ ਦਾ ਸ਼ਾਨਦਾਰ ਪ੍ਰਦਰਸ਼ਨ
  • ਪੈਂਗੋਂਗ ਲੇਕ ਕੋਲ ਲੁਕੁੰਗ ਪੋਸਟ ਪਹੁੰਚੇ ਰੱਖਿਆ ਮੰਤਰੀ

ਲੇਹ, 17 ਜੁਲਾਈ : ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ 2 ਦਿਨਾਂ ਦੌਰੇ ‘ਤੇ ਲੱਦਾਖ ਪਹੁੰਚੇ। ਰਾਜਨਾਥ ਸਿੰਘ ਜੰਮੂ-ਕਸ਼ਮੀਰ ਦੌਰੇ ‘ਤੇ ਵੀ ਜਾਣਗੇ। ਉਨ੍ਹਾਂ ਨਾਲ ਚੀਫ਼ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਅਤੇ ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਵੀ ਹਨ। ਰਾਜਨਾਥ ਸਿੰਘ ਪੈਂਗੋਂਗ ਲੇਕ ਕੋਲ ਲੁਕੁੰਗ ਪੋਸਟ ਪਹੁੰਚੇ ਅਤੇ ਹਵਾਈ ਫੌਜ ਕਰਮੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪੈਰਾ ਕਮਾਂਡੋ ਨੇ ਰਾਜਨਾਥ ਸਿੰਘ ਦੇ ਸਾਹਮਣੇ ਅਭਿਆਸ ਕੀਤਾ ਅਤੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਦਿਖਾਇਆ।

ਇਸ ਤੋਂ ਪਹਿਲਾਂ 3 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੇਹ ਜ਼ਿਲ੍ਹੇ ਦੇ ਨੀਮੂ ਇਲਾਕੇ ਪਹੁੰਚੇ ਸਨ। ਅਸਲ ਕੰਟਰੋਲ ਰੇਖਾ ‘ਤੇ ਭਾਰਤ ਅਤੇ ਚੀਨ ਦੀਆਂ ਸੈਨਾਵਾਂ ਦਰਮਿਆਨ 5 ਮਈ ਨੂੰ ਹੋਏ ਗਤੀਰੋਧ ਤੋਂ ਬਾਅਦ ਰੱਖਿਆ ਮੰਤਰੀ ਦੀ ਇਹ ਪਹਿਲੀ ਲੱਦਾਖ ਯਾਤਰਾ ਹੋਵੇਗੀ ਦੱਸਣਯੋਗ ਹੈ ਕਿ ਹਾਲ ਹੀ ‘ਚ ਭਾਰਤ-ਚੀਨ ਦਰਮਿਆਨ ਤਣਾਅ ਕੁਝ ਘੱਟ ਹੋਇਆ ਹੈ ਅਤੇ ਦੋਹਾਂ ਦੇਸ਼ਾਂ ਦੀਆਂ ਫੌਜਾਂ ਕਰੀਬ 2-2 ਕਿਲੋਮੀਟਰ ਪਿੱਛੇ ਹਟ ਚੁਕੀ ਹੈ। ਭਾਵੇਂ ਹੀ ਚੀਨੀ ਫੌਜ ਪਿੱਛੇ ਹਟ ਚੁਕੀ ਹੈ ਪਰ ਫਿਰ ਵੀ ਭਾਰਤ ਅਲਰਟ ਹੈ ਅਤੇ ਗੁਆਂਢੀ ਦੇਸ਼ ਦੀ ਹਰ ਹਰਕਤ ‘ਤੇ ਪੂਰੀ ਨਜ਼ਰ ਬਣਾਏ ਹੋਏ ਹੈ।