Connect with us

Corona Virus

ਦਿੱਲੀ ਦੇ CM ਅਰਵਿੰਦ ਕੇਜਰੀਵਾਲ ਦੀ ਵਿਗੜੀ ਸਿਹਤ, ਆਪਣੇ ਆਪ ਨੂੰ ਕੀਤਾ ਇਕਾਂਤਵਾਸ

Published

on

ਦਿੱਲੀ, 8 ਜੂਨ : ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਖ਼ਰਾਬ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੱਲ੍ਹ ਤੋਂ ਹੀ ਉਹਨਾਂ ਨੂੰ ਹਲਕਾ ਬੁਖਾਰ ਅਤੇ ਗਲੇ ‘ਚ ਦਰਦ ਹੋ ਰਿਹਾ ਸੀ। ਅੱਜ ਉਹਨਾਂ ਦਾ ਦਿੱਲੀ ਦੇ ਹਸਪਤਾਲ ਵਿਖੇ ਕੋਰੋਨਾ ਟੈਸਟ ਕਰਵਾਇਆ ਗਿਆ। ਜਾਣਕਾਰੀ ਦੇ ਅਨੁਸਾਰ ਕੱਲ੍ਹ ਦੁਪਹਿਰ ਤੋਂ ਹੀ ਸਾਰੀਆਂ ਮੀਟਿੰਗਾਂ ਰੱਦ ਕਰ ਦਿੱਤੀਆਂ ਗਈਆ ਹਨ, ਜਿਸਤੋ ਬਾਅਦ ਕੇਜਰੀਵਾਲ ਕਿਸੇ ਨੂੰ ਨਹੀਂ ਮਿਲੇ, ਉਹਨਾਂ ਨੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਕੱਲ੍ਹ ਹੀ ਕੇਜਰੀਵਾਲ ਨੇ ਹਸਪਤਾਲਾ ਦੀ ਵੰਡ ਕੀਤੀ ਸੀ। ਦਿੱਲੀ ਵਿੱਚ ਕੇਜਰੀਵਾਲ ਸਰਕਾਰ ਦੀ ਕੈਬਨਿਟ ਨੇ ਫੈਸਲਾ ਲਿਆ ਹੈ ਕਿ ਸਿਰਫ ਦਿੱਲੀ ਵਾਸੀਆਂ ਦਾ ਹੀ ਇਲਾਜ ਦਿੱਲੀ ਦੇ ਹਸਪਤਾਲਾਂ ਵਿੱਚ ਹੋਵੇਗਾ, ਚਾਹੇ ਉਹ ਸਰਕਾਰੀ ਹੋਣ ਜਾਂ ਨਿੱਜੀ।