Delhi
ਦਿੱਲੀ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ

5 ਨਵੰਬਰ 2023: ਭਾਰਤ ਦੇ ਮਹਾਨਗਰਾਂ ਵਿੱਚ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ। ਸਵਿਸ ਸਮੂਹ IQAir ਦੇ ਅਸਲ-ਸਮੇਂ ਦੇ ਅੰਕੜਿਆਂ ਅਨੁਸਾਰ, ਐਤਵਾਰ (5 ਨਵੰਬਰ) ਨੂੰ ਦੁਨੀਆ ਦੇ ਪੰਜ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਤਿੰਨ ਭਾਰਤੀ ਸ਼ਹਿਰ ਸ਼ਾਮਲ ਕੀਤੇ ਗਏ ਸਨ। ਇਨ੍ਹਾਂ ਵਿੱਚ ਦਿੱਲੀ ਸਭ ਤੋਂ ਉੱਪਰ ਹੈ। ਕੋਲਕਾਤਾ ਤੀਜੇ ਅਤੇ ਮੁੰਬਈ ਪੰਜਵੇਂ ਸਥਾਨ ‘ਤੇ ਹੈ।
IQAir ਦੇ ਅਨੁਸਾਰ, ਦਿੱਲੀ ਵਿੱਚ ਅੱਜ ਸਮੁੱਚਾ ਹਵਾ ਗੁਣਵੱਤਾ ਸੂਚਕ ਅੰਕ (AQI) 492 ਦਰਜ ਕੀਤਾ ਗਿਆ। ਪਿਛਲੇ ਚਾਰ ਦਿਨਾਂ ਤੋਂ ਇੱਥੋਂ ਦੀ ਹਵਾ ਬੇਹੱਦ ਜ਼ਹਿਰੀਲੀ ਬਣੀ ਹੋਈ ਹੈ। ਇਸ ਦੇ ਨਾਲ ਹੀ, ਅੱਜ ਕੋਲਕਾਤਾ ਵਿੱਚ AQI 204 ਅਤੇ ਮੁੰਬਈ ਵਿੱਚ AQI 168 ਸੀ।
ਭਾਰਤ ਦੇ ਤਿੰਨ ਸ਼ਹਿਰਾਂ ਤੋਂ ਇਲਾਵਾ ਟਾਪ-5 ਦੀ ਸੂਚੀ ਵਿੱਚ ਬਾਕੀ ਦੋ ਸ਼ਹਿਰ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਹਨ। ਖ਼ਰਾਬ ਹਵਾ ਦੇ ਮਾਮਲੇ ਵਿਚ ਲਾਹੌਰ ਦੂਜੇ ਸਥਾਨ ‘ਤੇ ਹੈ, ਜਦਕਿ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਚੌਥੇ ਸਥਾਨ ‘ਤੇ ਹੈ।
ਐਤਵਾਰ ਨੂੰ ਦਿੱਲੀ ਦਾ AQI 500 ਤੋਂ ਹੇਠਾਂ ਡਿੱਗ ਗਿਆ
ਸਿਸਟਮ ਆਫ ਏਅਰ ਕੁਆਲਿਟੀ ਫੋਰਕਾਸਟਿੰਗ ਐਂਡ ਰਿਸਰਚ (SAFAR-ਇੰਡੀਆ) ਨੇ ਕਿਹਾ ਕਿ ਸ਼ਨੀਵਾਰ ਦੇ ਮੁਕਾਬਲੇ ਐਤਵਾਰ ਨੂੰ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ ਥੋੜ੍ਹਾ ਘਟਿਆ ਹੈ, ਹਾਲਾਂਕਿ ਇਹ ਅਜੇ ਵੀ ਗੰਭੀਰ ਸ਼੍ਰੇਣੀ ਵਿੱਚ ਹੈ। ਸ਼ਨੀਵਾਰ (4 ਨਵੰਬਰ) ਨੂੰ ਦਿੱਲੀ ਦਾ ਸਮੁੱਚਾ AQI 504 ਸੀ। ਸਵੇਰੇ 9 ਵਜੇ ਦਿੱਲੀ ਏਅਰਪੋਰਟ ਖੇਤਰ ਵਿੱਚ ਹਵਾ ਦੀ ਗੁਣਵੱਤਾ 486 ਮਾਪੀ ਗਈ।