Connect with us

Delhi

ਦਿੱਲੀ: G-20 ਸੰਮੇਲਨ ਕਾਰਨ 300 ਤੋਂ ਵੱਧ ਟਰੇਨਾਂ ਹੋਇਆ ਰੱਦ, ਵੇਖੋ ਸੂਚੀ

Published

on

3 ਸਤੰਬਰ 2023:  ਉੱਤਰੀ ਰੇਲਵੇ ਨੇ 300 ਤੋਂ ਵੱਧ ਇੰਟਰਸਿਟੀ ਅਤੇ ਐਕਸਪ੍ਰੈਸ ਟਰੇਨਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਦਾ ਸੰਚਾਲਨ ਦਿੱਲੀ ਵਿੱਚ 9-10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ਕਾਰਨ ਪ੍ਰਭਾਵਿਤ ਹੋਵੇਗਾ। ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਪ੍ਰਬੰਧਾਂ ਲਈ ਚੱਲ ਰਹੀ ਐਡਵਾਈਜ਼ਰੀ ਦੇ ਮੱਦੇਨਜ਼ਰ, ਇਹਨਾਂ ਰੇਲਗੱਡੀਆਂ ਨੂੰ ਜਾਂ ਤਾਂ ਰੱਦ ਕਰ ਦਿੱਤਾ ਗਿਆ ਹੈ ਜਾਂ ਉਹਨਾਂ ਦੇ ਰੂਟ 8 ਤੋਂ 11 ਸਤੰਬਰ ਦਰਮਿਆਨ ਬਦਲਿਆ ਗਿਆ ਹੈ।

ਬਿਆਨ ਦੇ ਅਨੁਸਾਰ, ਯਾਤਰੀਆਂ ਦੀ ਅਸੁਵਿਧਾ ਨੂੰ ਘਟਾਉਣ ਲਈ ਜੰਮੂ ਤਵੀ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ, ਤੇਜਸ ਰਾਜਧਾਨੀ ਹਜ਼ਰਤ ਨਿਜ਼ਾਮੂਦੀਨ ਐਕਸਪ੍ਰੈਸ, ਵਾਰਾਣਸੀ-ਨਵੀਂ ਦਿੱਲੀ ਐਕਸਪ੍ਰੈਸ ਸਮੇਤ 70 ਟਰੇਨਾਂ ਦੇ ਵਾਧੂ ਸਟਾਪੇਜ ਰੱਖੇ ਗਏ ਹਨ।

ਬਿਆਨ ਮੁਤਾਬਕ 36 ਟਰੇਨਾਂ ਦੇ ਰਵਾਨਗੀ ਅਤੇ ਮੰਜ਼ਿਲ ਸਟੇਸ਼ਨਾਂ ਨੂੰ ਬਦਲਿਆ ਗਿਆ ਹੈ। ਦੱਸਿਆ ਗਿਆ ਹੈ ਕਿ ਜੀ-20 ਸੰਮੇਲਨ ਦੌਰਾਨ ਦਿੱਲੀ ਦੇ ਕਿਸ਼ਨਗੰਜ ਰੇਲਵੇ ਸਟੇਸ਼ਨ ‘ਤੇ ਤਿੰਨ ਟਰੇਨਾਂ ਨਹੀਂ ਰੁਕਣਗੀਆਂ। ਰੇਲਵੇ ਦੇ ਇੱਕ ਅਧਿਕਾਰੀ ਨੇ ਕਿਹਾ, “ਜਿਨ੍ਹਾਂ ਲੋਕਾਂ ਨੇ ਇਸ ਮਿਆਦ ਦੇ ਦੌਰਾਨ ਯਾਤਰਾ ਕਰਨ ਦੀ ਯੋਜਨਾ ਬਣਾਈ ਹੈ, ਉਨ੍ਹਾਂ ਨੂੰ ਕਿਸੇ ਵੀ ਅਸੁਵਿਧਾ ਤੋਂ ਬਚਣ ਲਈ ਟ੍ਰੇਨ ਦੇ ਸਮੇਂ ਅਤੇ ਰੂਟਾਂ ਦੀ ਪਹਿਲਾਂ ਤੋਂ ਜਾਂਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।