Delhi
ਦਿੱਲੀ ਪੁਲਿਸ ਨੇ ਅੱਤਵਾਦੀ ਸ਼ਾਹਨਵਾਜ਼ ਨੂੰ ਕੀਤਾ ਗ੍ਰਿਫਤਾਰ

2ਅਕਤੂਬਰ 2023: ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਮੋਸਟ ਵਾਂਟੇਡ ਅੱਤਵਾਦੀ ਸ਼ਾਹਨਵਾਜ਼ ਉਰਫ ਸ਼ਫੀ ਉਜ਼ਾਮਾ ਨੂੰ ਗ੍ਰਿਫਤਾਰ ਕੀਤਾ ਹੈ। NIA ਨੇ ਗ੍ਰਿਫਤਾਰ ਅੱਤਵਾਦੀ ਸ਼ਾਹਨਵਾਜ਼ ‘ਤੇ 3 ਲੱਖ ਰੁਪਏ ਦਾ ਇਨਾਮ ਰੱਖਿਆ ਸੀ, ਉਹ ਪੁਣੇ ISIS ਮਾਮਲੇ ‘ਚ ਲੋੜੀਂਦਾ ਸੀ। ਪੇਸ਼ੇ ਤੋਂ ਇੰਜੀਨੀਅਰ ਸ਼ਾਹਨਵਾਜ਼ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਪੁਣੇ ਪੁਲਸ ਦੀ ਹਿਰਾਸਤ ‘ਚੋਂ ਫਰਾਰ ਹੋ ਕੇ ਦਿੱਲੀ ‘ਚ ਰਹਿ ਰਿਹਾ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੁਝ ਹੋਰ ਲੋਕਾਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਅਗਲੇਰੀ ਜਾਂਚ ਜਾਰੀ ਹੈ।