Delhi
ਦਿੱਲੀ ‘ ਚ ਪੁਲਿਸ ਕਰਮੀ ਦੀ ਕੋਰੋਨਾ ਕਾਰਨ ਹੋਈ ਸੀ ਮੌਤ, ਹੁਣ ਪਤਨੀ ਤੇ ਬੇਟਾ ਵੀ ਪਾਜ਼ਿਟਿਵ

ਦਿੱਲੀ, 09 ਮਈ: ਕੋਰੋਨਾ ਕਾਰਨ 3 ਦਿਨ ਪਹਿਲਾਂ ਜਾਨ ਗਵਾਉਣ ਵਾਲੇ ਦਿੱਲੀ ਪੁਲਸ ਅਮਿਤ ਰਾਣਾ ਦੀ ਪਤਨੀ ਅਤੇ 3 ਸਾਲ ਦਾ ਬੇਟਾ ਵੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਸਿਪਾਹੀ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਦੋਹਾਂ ਦੇ ਸੈਂਪਲ ਜਾਂਚ ਨੂੰ ਭੇਜੇ ਸਨ। ਰਿਪੋਰਟ ਪਾਜ਼ਿਟਿਵ ਮਿਲੀ ਹੈ। ਹੁੱਲਾਖੇੜੀ ਸੋਨੀਪਤ ਦਾ ਰਹਿਣ ਵਾਲੇ ਅਮਿਤ ਆਪਣੇ ਪਰਿਵਾਰ ਨਾਲ ਮਿਸ਼ਨ ਰੋਡ ‘ਤੇ ਰਹਿੰਦੇ ਸੀ। ਉਸ ਦੀ ਤਿੰਨ ਦਿਨ ਪਹਿਲਾਂ ਕੋਰੋਨਾ ਕਾਰਨ ਮੌਤ ਹੋ ਗਈ ਸੀ। ਉਸ ਸਮੇਂ ਉਸ ਦੀ ਪਤਨੀ ਆਪਣੇ ਬੱਚੇ ਨਾਲ ਪੇਕੇ ‘ਚ ਜਵਾਹਰ ਨਗਰ ਗਈ ਹੋਈ ਸੀ। ਉੱਥੋਂ ਦੋਹਾਂ ਨੂੰ ਆਈਸੋਲੇਟ ਕਰ ਕੇ ਸੈਂਪਲ ਜਾਂਚ ਲਈ ਭੇਜੇ ਗਏ ਸਨ। ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਦੋਹਾਂ ਨੂੰ ਖਾਨਪੁਰ ਕਲਾਂ ਮੈਡੀਕਲ ਕਾਲਜ ਭੇਜ ਦਿੱਤਾ ਗਿਆ ਹੈ।