Delhi
ਦਿੱਲੀ ਦੀ ਹਵਾ ਦਿਨੋਂ-ਦਿਨ ਹੁੰਦੀ ਜਾ ਰਹੀ ਹੈ ਜ਼ਹਿਰੀਲੀ, AQI ਨੇ 400 ਤੋਂ ਪਾਰ ਕੀਤਾ ਅੰਕੜਾ

3 ਨਵੰਬਰ 2023: ਦਿੱਲੀ ਦੀ ਹਵਾ ਦਿਨੋਂ-ਦਿਨ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਓਥੇ ਹੀ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਕਈ ਖੇਤਰਾਂ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 400 ਤੋਂ ਉੱਪਰ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ, ਲੋਧੀ ਰੋਡ ‘ਤੇ AQI 438, ਜਹਾਂਗੀਰਪੁਰੀ ਵਿਖੇ 491, ਆਰਕੇ ਪੁਰਮ ਵਿਖੇ 486 ਅਤੇ IGI ਹਵਾਈ ਅੱਡੇ ‘ਤੇ 473 ਦਰਜ ਕੀਤਾ ਗਿਆ।
ਵੀਰਵਾਰ ਨੂੰ, ਦਿੱਲੀ ਦੇ 17 ਖੇਤਰਾਂ ਵਿੱਚ AQI 400 ਤੋਂ ਉੱਪਰ ਦਰਜ ਕੀਤਾ ਗਿਆ ਸੀ। ਬਾਕੀ ਸਾਰੀਆਂ ਥਾਵਾਂ ‘ਤੇ ਵੀ ਪ੍ਰਦੂਸ਼ਣ ਦਾ ਪੱਧਰ ਗੰਭੀਰ ਦਰਜ ਕੀਤਾ ਗਿਆ। ਭਾਰਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਦਿੱਲੀ ‘ਚ ਪ੍ਰਦੂਸ਼ਣ ਹੋਰ ਵਧ ਸਕਦਾ ਹੈ।
ਖਰਾਬ ਹਵਾ ਦੇ ਮੱਦੇਨਜ਼ਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਵੀਂ ਜਮਾਤ ਤੱਕ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਦੋ ਦਿਨਾਂ ਲਈ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ।