Haryana
ਡੇਰਾਮੁਖੀ ਨੇ ਜੇਲ੍ਹ ਤੋਂ ਆਪਣੇ ਪੈਰੋਕਾਰਾਂ ਨੂੰ ਲਿਖੀ ਚਿੱਠੀ,ਏਕਤਾ ਵਿੱਚ ਬੱਝੇ ਹੋਣ ਦੀ ਕਹੀ ਗੱਲ
ਹਰਿਆਣਾ ਦੇ ਸਿਰਸਾ ਵਿੱਚ ਡੇਰਾਮੁਖੀ ਗੁਰਮੀਤ ਰਾਮ ਰਹੀਮ ਨੇ ਇੱਕ ਵਾਰ ਫਿਰ ਜੇਲ੍ਹ ਤੋਂ ਆਪਣੇ ਚੇਲਿਆਂ ਨੂੰ ਚਿੱਠੀ ਲਿਖੀ ਹੈ। ਇਸ ਵਿੱਚ ਜਿੱਥੇ ਇੱਕ ਪਾਸੇ ਸਿਆਸੀ ਵਿੰਗ ਨੂੰ ਭੰਗ ਕਰਨ ਦੀ ਪੁਸ਼ਟੀ ਕੀਤੀ ਗਈ ਹੈ, ਉੱਥੇ ਹੀ ਦੂਜੇ ਪਾਸੇ ਗੁਰੂ ਗੱਦੀ ਬਾਰੇ ਵੀ ਕਿਹਾ ਗਿਆ ਹੈ,ਅਸੀਂ ਹੀ ਗੁਰੂ ਰਹਾਂਗੇ। ਇਹ ਪੱਤਰ ਡੇਰੇ ਵਿੱਚ ਕਰਵਾਏ ਗਏ ਗੁਰੂ ਮੰਤਰ ਦਿਵਸ ਮੌਕੇ ਭੰਡਾਰੇ ਦੌਰਾਨ ਪੜ੍ਹਿਆ ਗਿਆ ਸੀ।
ਸਿਰਸਾ ਡੇਰਾ ਸੱਚਾ ਸੌਦਾ ਵਿੱਚ ਸ਼ਨੀਵਾਰ ਨੂੰ ਗੁਰੂ ਮੰਤਰ ਦਿਵਸ ਮਨਾਇਆ ਗਿਆ ਸੀ । ਗੁਰੂ ਮੰਤਰ ਦਿਵਸ ‘ਤੇ ਡੇਰਾਮੁਖੀ ਨੇ ਜੇਲ੍ਹ ਤੋਂ ਚਿੱਠੀ ਲਿਖ ਕੇ ਆਪਣਾ ਪੈਰੋਕਾਰਾਂ ਨੂੰ ਸੰਦੇਸ਼ ਦਿੱਤਾ। ਇਸ ਵਿੱਚ ਉਨ੍ਹਾਂ ਨੇ ਏਕਤਾ ਵਿੱਚ ਬੱਝੇ ਹੋਣ ਦੀ ਗੱਲ ਕਹੀ। ਉਨ੍ਹਾਂ ਨੇ ਸੰਗਤਾਂ ਨੂੰ ਏਕਤਾ ਨਾ ਤੋੜਨ ਦਾ ਸੱਦਾ ਦਿੱਤਾ।
ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ, ਹਿਮਾਚਲ ਪ੍ਰਦੇਸ਼ ਸਮੇਤ ਵੱਖ-ਵੱਖ ਰਾਜਾਂ ਤੋਂ ਸ਼ਰਧਾਲੂ ਪਹੁੰਚੇ। ਜੇਲ੍ਹ ਤੋਂ ਲਿਖੀ ਚਿੱਠੀ ਵਿੱਚ ਡੇਰਾਮੁਖੀ ਨੇ ਹਰਿਆਣਾ ਅਤੇ ਰਾਜਸਥਾਨ ਵਿੱਚ ਸਫਾਈ ਅਭਿਆਨ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਲੋਕਾਂ ਦੀ ਤਾਰੀਫ ਕੀਤੀ ਹੈ। ਡੇਰਾਮੁਖੀ ਨੇ ਸਪੱਸ਼ਟ ਕੀਤਾ ਕਿ ਸਾਧ-ਸੰਗਤ ਨੇ ਸਿਆਸੀ ਵਿੰਗ ਬਣਾਈ ਸੀ ਅਤੇ ਹੁਣ ਸਾਧ-ਸੰਗਤ ਨੇ ਇਸ ਨੂੰ ਭੰਗ ਕਰ ਦਿੱਤਾ ਹੈ।