Corona Virus
ਵਰਿੰਦਰਪਾਲ ਸਿੰਘ ਦੀ ਮੌਤ ਤੇ ਡੀ.ਜੀ.ਪੀ ਦਿਨਕਰ ਗੁਪਤਾ ਵੱਲੋਂ ਦੁਖ ਦਾ ਪ੍ਰਗਟਾਵਾ
ਦਿਨਕਰ ਗੁਪਤਾ ਜੋ ਕਿ ਡਾਇਰੈਕਟਰ ਜਨਰਲ ਆਫ਼ ਪੰਜਾਬ ਪੁਲਿਸ ਡਿਪਟੀ ਸੁਪਰਡੈਂਟ ਆਫ਼ ਪੁਲਿਸ ਸ਼ਾਹਕੋਟ ਵਰਿੰਦਰਪਾਲ ਸਿੰਘ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਿਨ੍ਹਾਂ ਦੀ ਕੱਲ ਕੋਰੋਨਾ ਨਾਲ ਇੰਨਫੈਕਟਡ ਹੋਣ ਕਰਕੇ ਦੇਹਾਂਤ ਹੋ ਗਿਆ ਹੈ। ਦਿਨਕਰ ਗੁਪਤਾ ਨੇ ਟਵੀਟ ਕਰਦੇ ਹੋਏ ਕਿਹਾ ਕਿ “ਸਾਨੂੰ ਸਭ ਨੂੰ ਸਾਡੇ ਸਾਥੀ ਕਰਮਚਾਰੀ ਵਰਿੰਦਰਪਾਲ ਸਿੰਘ, ਡੀ.ਐਸ.ਪੀ. ਸ਼ਾਹਕੋਟ ਦੀ ਮੌਤ ’ਤੇ ਬਹੁਤ ਦੁੱਖ ਹੋਇਆ ਜਿਨ੍ਹਾਂ ਦੀ ਕੋਵਿਡ ਨਾਲ ਪਿਛਲੇ ਇੱਕ ਮਹੀਨੇ ਤੋਂ ਜੂਝਦਿਆਂ ਕੱਲ ਮੌਤ ਹੋ ਗਈ। ਅਸੀਂ ਹਾਲ ਹੀ ਵਿੱਚ ਕੋਵਿਡ ਕਰਕੇ ਏ.ਐਸ.ਆਈ. ਨਾਇਬ ਸਿੰਘ, ਏ.ਐਸ.ਆਈ. ਸਰਬਜੀਤ ਸਿੰਘ ਅਤੇ ਏ.ਐਸ.ਆਈ. ਜੋਗਿੰਦਰ ਰਾਮ ਨੂੰ ਵੀ ਖੋ ਦਿੱਤਾ ਹੈ।
ਇਸ ਦੁੱਖ ਦੀ ਘੜੀ ‘ਚ ਦਿਨਕਰ ਗੁਪਤਾ ਨੇ ਵਰਿੰਦਰਪਾਲ ਸਿੰਘ ਦੇ ਪਰਿਵਾਰਕ ਮੈਬਰਾਂ ਨੂੰ, ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਦਿਲੀਂ ਹਮਦਰਦੀ ਸਾਂਝੀ ਕਰਦੇ ਹੋਏ ਉਨ੍ਹਾਂ ਦਾ ਭਾਣਾ ਮੰਨਣ ਤੇ ਬਲ ਬਖ਼ਸ਼ਣ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ। ਉਨ੍ਹਾਂ ਤੋਂ ਜਾਣਕਾਰੀ ਹਾਸਿਲ ਕਰਦਿਆਂ ਇਹ ਜਾਣਕਾਰੀ ਪ੍ਰਾਪਤ ਹੋਈ ਕਿ 6386 ਪੁਲਿਸ ਮੁਲਾਜ਼ਮ ਕੋਵਿਡ-19 ਪਾਜ਼ੇਟਿਵ ਪਾਏ ਗਏ ਜਿਨਾਂ ਵਿੱਚੋਂ 6135 ਸਿਹਤਯਾਬ ਹੋਏ ਜਦੋਂਕਿ 195 ਮੁਲਾਜ਼ਮ ਇਸ ਸਮੇਂ ਕੋਵਿਡ ਪਾਜ਼ੇਟਿਵ ਹਨ ਜਿਨਾਂ ਦਾ ਇਲਾਜ ਚੱਲ ਰਿਹਾ ਹੈ। ਬਦਕਿਸਮਤੀ ਨਾਲ ਪੰਜਾਬ ਪੁਲਿਸ ਦੇ 56 ਕਰਮਚਾਰੀਆਂ ਜਿਨਾਂ ਵਿੱਚ ਦੋ ਗਜ਼ਟਿਡ ਅਫ਼ਸਰ ਅਤੇ ਛੇ ਪੰਜਾਬ ਹੋਮ ਗਾਰਡ ਦੇ ਜਵਾਨ ਸ਼ਾਮਲ ਹਨ, ਦੀ ਕੋਵਿਡ-19 ਕਰਕੇ ਜਾਨ ਗਈ ਹੈ। ਇਸ ਦੌਰਾਨ ਡੀ.ਜੀ.ਪੀ. ਨੇ ਸਾਰੇ ਸਾਥੀ ਪੁਲਿਸ ਕਰਮਚਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਅਤੇ ਹੋਰਨਾਂ ਦੀ ਸੁਰੱਖਿਆ ਲਈ ਕੋਵਿਡ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਜਲਦ ਤੋਂ ਜਲਦ ਆਪਣਾ ਟੀਕਾਕਰਨ ਕਰਵਾਉਣ।