Punjab
ਪੀਜੀਆਈ ‘ਚ ASI ਦਾ ਆਪ੍ਰੇਸ਼ਨ ਕਰਕੇ ਬਾਂਹ ਜੋੜਣ ਦੀ ਹੋ ਰਹੀ ਹੈ ਕੋਸ਼ਿਸ਼

ਪਟਿਆਲਾ ਸਬਜ਼ੀ ਮੰਡੀ ਵਿੱਚ ਪੁਲਿਸ ਮੁਲਾਜ਼ਮਾਂ ਉੱਤੇ ਨਿਹੰਗ ਸਿੰਘਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਅਤੇ ASI ਦੀ ਬਾਂਹ ਵੱਢ ਦਿੱਤੀ। ਜਿਸ ਤੋਂ ਬਾਅਦ ASI ਨੂੰ ਚੰਡੀਗੜ੍ਹ PGI ਭਰਤੀ ਕਰਵਾਇਆ ਗਿਆ । ਪੀਜੀਆਈ ਦੇ ਸੀਨੀਅਰ ਡਾਕਟਰਾਂ ਵਲੋਂ ਆਪ੍ਰੇਸ਼ਨ ਕਰਕੇ ਏਐਸਆਈ ਦੀ ਬਾਂਹ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਡੀਜੀਪੀ ਦਿਨਕਰ ਗੁਪਤਾ ਨੇ ਟਵੀਟ ਕਰਕੇ ਪੀਜੀਆਈ ਦੇ ਵੱਲੋਂ ਕੀਤੀ ਜਾ ਰਹੀ ਸਹਾਇਤਾ ਲਈ ਧੰਨਵਾਦ ਕੀਤਾ। ਡੀਜੀਪੀ ਨੇ ਦੱਸਿਆ ਕਿ ASI ਦੀ ਸਰਜਰੀ ਸ਼ੁਰੂ ਹੋ ਗਈ ਹੈ। ਪੀਜੀਆਈ ਦੇ 2 ਸੀਨੀਅਰ ਸਰਜਨ ਸਰਜਰੀ ਕਰ ਰਹੇ ਨੇ। ਉਨ੍ਹਾਂ ਨੇ ਕਿਹਾ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ASI ਜਲਦੀ ਠੀਕ ਹੀ ਜਾਣ।