Connect with us

HIMACHAL PRADESH

ਵਨਡੇ ਵਿਸ਼ਵ ਕੱਪ ਮੈਚਾਂ ਲਈ ਧਰਮਸ਼ਾਲਾ ਨੂੰ 15 ਸੈਕਟਰਾਂ ‘ਚ ਵੰਡਿਆ ਗਿਆ

Published

on

ਧਰਮਸ਼ਾਲਾ4 ਅਕਤੂਬਰ 2023 : ਕੌਮਾਂਤਰੀ ਕ੍ਰਿਕਟ ਸਟੇਡੀਅਮ ਧਰਮਸ਼ਾਲਾ ‘ਚ ਹੋਣ ਵਾਲੇ ਆਈ.ਸੀ.ਸੀ. ਵਨ ਡੇ ਕ੍ਰਿਕਟ ਵਿਸ਼ਵ ਕੱਪ ਦੇ 5 ਮੈਚਾਂ ਦੌਰਾਨ ਸੁਰੱਖਿਆ ਲਈ ਸ਼ਹਿਰ ਨੂੰ 15 ਸੈਕਟਰਾਂ ‘ਚ ਵੰਡਿਆ ਗਿਆ ਹੈ। ਟਰੈਫਿਕ, ਸ਼ਹਿਰ ਅਤੇ ਖਿਡਾਰੀਆਂ ਦੀ ਸੁਰੱਖਿਆ ਲਈ 1500 ਪੁਲਿਸ ਅਧਿਕਾਰੀ ਅਤੇ ਸਿਪਾਹੀ ਆਪਣੀਆਂ ਸੇਵਾਵਾਂ ਦੇਣਗੇ। ਮੈਚਾਂ ਨੂੰ ਲੈ ਕੇ ਪੁਲਿਸ ਮੁਲਾਜ਼ਮ ਧਰਮਸ਼ਾਲਾ ਪਹੁੰਚ ਗਏ ਹਨ। ਮੰਗਲਵਾਰ ਨੂੰ ਧਰਮਸ਼ਾਲਾ ‘ਚ ਪ੍ਰੈੱਸ ਕਾਨਫਰੰਸ ਦੌਰਾਨ ਐੱਸਪੀ ਕਾਂਗੜਾ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਮੈਚਾਂ ਲਈ ਸ਼ਹਿਰ ਨੂੰ 15 ਸੈਕਟਰਾਂ ‘ਚ ਵੰਡਿਆ ਗਿਆ ਹੈ, ਜਿਨ੍ਹਾਂ ‘ਚੋਂ 9 ਸੈਕਟਰ ਸਟੇਡੀਅਮ ਦੇ ਅੰਦਰ ਹੋਣਗੇ। ਸ਼ਹਿਰ ਤੋਂ ਬਾਹਰ ਵੀ ਨਿਗਰਾਨੀ ਲਈ ਵੱਖਰੀਆਂ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੈਚਾਂ ਦੌਰਾਨ ਸ਼ਰਾਬ ਪੀ ਕੇ ਹੰਗਾਮਾ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਣ ਲਈ ਵੱਖ-ਵੱਖ ਗੇਟਾਂ ‘ਤੇ ਵਿਸ਼ੇਸ਼ ਯੂਨਿਟ ਤਾਇਨਾਤ ਕੀਤੇ ਜਾਣਗੇ, ਤਾਂ ਜੋ ਮੈਚ ਦੇਖਣ ਆਉਣ ਵਾਲੇ ਦਰਸ਼ਕਾਂ ਖਾਸ ਕਰਕੇ ਔਰਤਾਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ | ਇੰਨਾ ਹੀ ਨਹੀਂ ਇਹ ਟੀਮਾਂ ਅਜਿਹੇ ਰਸਤਿਆਂ ‘ਤੇ ਵੀ ਨਜ਼ਰ ਰੱਖਣਗੀਆਂ ਜਿੱਥੇ ਦਰਸ਼ਕ ਸ਼ਰਾਬ ਆਦਿ ਦਾ ਸੇਵਨ ਕਰਦੇ ਹੋਣਗੇ।