Punjab
ਧਾਰੀਵਾਲ ਪੁਲਿਸ ਨੇ ਮਰਹੂਮ ਗਾਇਕ ਚਮਕੀਲੇ ਦੇ ਪੁੱਤਰ ਨੂੰ ਇਕ ਕਿਲੋ ਅਫੀਮ ਸਮੇਤ ਕੀਤਾ ਗ੍ਰਿਫ਼ਤਾਰ

ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਦੂਜੇ ਲਲਕਾਰੇ ਨਾਲ ਅੰਦਰ ਵੜ ਗਈ ਗਾਣੇ ਨਾਲ ਮਸ਼ਹੂਰ ਹੋਏ ਪੰਜਾਬੀ ਮਰਹੂਮ ਗਾਇਕ ਚਮਕੀਲੇ ਦੇ ਪੁੱਤਰ ਜੈਮਲਜੀਤ ਸਿੰਘ ਅਤੇ ਉਸਦੇ ਸਾਥੀ ਰਾਜ ਕੁਮਾਰ ਨੂੰ ਇਕ ਕਿੱਲੋ ਅਫੀਮ ਸਹਿਤ ਧਾਰੀਵਾਲ ਪੁਲਿਸ ਨੇ ਨਾਕੇਬੰਦੀ ਦੌਰਾਨ ਗਿਰਫ਼ਤਾਰ ਕੀਤਾ ਹੈ ਅਤੇ ਇਹਨਾਂ ਉਪਰ ਮਾਮਲਾ ਦਰਜ ਕਰ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਹਨਾਂ ਕੋਲੋ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਧਾਰੀਵਾਲ ਦੇ ਐੱਸਐੱਚਓ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਅਤੇ ਸੀਆਈਏ ਸਟਾਫ ਨੇ ਖੁੰਡਾ ਮੋੜ ਤੇ ਰਾਤ ਨੂੰ ਨਾਕੇਬੰਦੀ ਕੀਤੀ ਗਈ ਸੀ ਇਸ ਦੌਰਾਨ ਇਕ ਸਵਿਫਟ ਕਾਰ ਨੂੰ ਰੋਕ ਕੇ ਜਦ ਤਲਾਸ਼ੀ ਕੀਤੀ ਗਈ ਤਾਂ ਕਾਰ ਵਿਚ ਸਵਾਰ ਮਰਹੂਮ ਗਾਇਕ ਚਮਕੀਲੇ ਦੇ ਪੁੱਤਰ ਜੈਮਲਜੀਤ ਸਿੰਘ ਅਤੇ ਉਸਦੇ ਸਾਥੀ ਰਾਜ ਕੁਮਾਰ ਨੂੰ ਇਕ ਕਿੱਲੋ 7 ਗ੍ਰਾਮ ਦੇ ਕਰੀਬ ਅਫੀਮ ਬਰਾਮਦ ਕੀਤੀ ਗਈ ਹੈ ਅਤੇ ਇਹਨਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਿਲ ਕਰ ਅਗਲੀ ਪੁੱਛਗਿੱਛ ਕੀਤੀ ਜਾਵੇਗੀ