Connect with us

Health

ਮਲਟੀਪਰਪਜ਼ ਹੈਲਥ ਵਰਕਰਜ਼ ਫੀਮੇਲ ਵੱਲੋਂ ਕੱਥੂਨੰਗਲ ਟੂਲ ਪਲਾਜੇ ਤੇ ਦਿੱਤਾ ਜਾ ਰਿਹਾ ਧਰਨਾ

Published

on

ਮਲਟੀਪਰਪਜ਼ ਹੈਲਥ ਵਰਕਰਜ਼ ਫੀਮੇਲ ਵੱਲੋਂ ਕੱਥੂਨੰਗਲ ਟੂਲ ਪਲਾਜੇ ਤੇ ਦਿੱਤਾ ਜਾ ਰਿਹਾ ਧਰਨਾ

ਵੱਡੀ ਗਿਣਤੀ ਚ ਪ੍ਰਦਰਸ਼ਨਕਾਰੀਆਂ ਨੇ ਪਿਛਲੇ 13 ਦਿਨ ਤੋਂ ਟੂਲ ਪਲਾਜੇ ਤੇ ਇਨੀ ਠੰਡ ਦੇ ਵਿੱਚ ਲਗਾਇਆ ਧਰਨਾ ਤੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

ਪੱਕਿਆਂ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਮਲਟੀਪਰਪਜ਼ ਹੈਲਥ ਵਰਕਰਜ਼ ਲੰਮੇ ਸਮੇਂ ਤੋਂ ਕਰ ਰਹੇ ਹਨ ਪ੍ਰਦਰਸ਼ਨ

ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਆਈਆਂ ਇਨ੍ਹਾਂ ਵਰਕਰਾਂ ਵੱਲੋਂ ਠੰਡ ਦੇ ਵਿੱਚ ਸਰਕਾਰ ਖਿਲਾਫ ਲਗਾਇਆ ਪੱਕਾ ਮੋਰਚਾ

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਕੱਥੂਨੰਗਲ ਟੂਲ ਪਲਾਜੇ ਦੇ ਉਪਰ ਮਲਟੀਪਰਪਜ਼ ਹੈਲਥ ਵਰਕਰਜ਼ ਵੱਲੋਂ ਲਗਾਤਾਰ ਪਿਛਲੇ 13 ਦਿਨਾਂ ਤੋਂ ਧਰਨੇ ਲਗਾਇਆ ਜਾ ਰਹੇ ਹਨ ਮਲਟੀਪਰਪਜ਼ ਹੈਲਥ ਵਰਕਰ ਵੱਲੋਂ ਪਿਛਲੇ13 ਦਿਨਾਂ ਤੋਂ ਸਰਕਾਰ ਖਿਲਾਫ ਪੱਕਾ ਮੋਰਚਾ ਲਗਾਇਆ ਹੋਇਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਮਲਟੀਪਰਪਜ਼ ਹੈਲਥ ਵਰਕਰਜ਼ ਨੇ ਡਿਪਟੀ ਸੀਐੱਮ ਓਪੀ ਸੋਨੀ ਦੀ ਕੋਠੀ ਦਾ ਘੇਰਾਵ ਕੀਤਾ ਗਿਆ ਭੰਡਾਰੀ ਪੁਲ ਜਾਮ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸੀ ਬੀਤੇ ਦਿਨੀਂ ਉਨ੍ਹਾਂ ਵਲੋਂ ਭੰਡਾਰੀ ਪੁਲ ਜਾਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਆਸ਼ਵਾਸਨ ਤੋਂ ਬਾਅਦ ਇਨ੍ਹਾਂ ਨੂੰ ਉਥੋਂ ਉਠਾਇਆ ਗਿਆ ਸੀ।

ਪ੍ਰਸ਼ਾਸਨ ਦੇ ਨਾਲ ਕਿਸੇ ਗੱਲ ਨੂੰ ਸਿਰੇ ਨਾ ਚੜ੍ਹਨ ਤੇ ਇਹਨਾਂ ਮਲਟੀਪਰਪਜ਼ ਹੈਲਥ ਵਰਕਰ ਵੱਲੋਂ ਪਿਛਲੇ 13 ਦਿਨਾਂ ਤੋਂ ਕੱਥੂਨੰਗਲ ਟੂਲ ਪਲਾਜੇ ਤੇ ਮੋਰਚਾ ਲੱਗਾ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ 36000 ਮੁਲਾਜਮ ਪੱਕੇ ਕੀਤੇ ਗਏ ਹਨ ਉਨ੍ਹਾਂ ਕਿ ਕਿਹੜੇ ਮੁਲਾਜਮ ਪੱਕੇ ਕੀਤੇ ਗਏ ਹਨ ਸਾਨੂੰ ਅੱਜ ਤੱਕ ਨਹੀਂ ਪਤਾ ਮਲਟੀਪਰਪਜ਼ ਹੈਲਥ ਵਰਕਰਜ਼ ਦੀ ਮੰਗ ਹੈ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਪੱਕਾ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਰੂਨਾ ਕਾਲ ਦੇ ਵਿਚ ਲੋਕਾਂ ਦੀ ਸੇਵਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਦੇ ਵਿਚ ਉਹ ਲਗਾਤਾਰ ਹਸਪਤਾਲਾਂ ਦੇ ਵਿਚ ਡਿਊਟੀ ਕਰਦੀਆਂ ਰਹੀਆਂ ਹਨ ਅਤੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਘਰਾਂ ਚ ਛੱਡ ਕੇ ਕਰੁਣਾ ਕਾਲ ਦੇ ਵਿਚ ਲੋਕਾਂ ਦੀ ਖੂਬ ਸੇਵਾ ਕੀਤੀ ਉਨ੍ਹਾਂ ਦੱਸਿਆ ਕਿ ਸਾਨੂੰ ਸਰਕਾਰ ਵੱਲੋਂ ਪੱਕਿਆ ਕਰਨ ਲਈ ਕਿਹਾ ਗਿਆ ਸੀ ਪਰ ਹਾਲੇ ਤੱਕ ਵੀ ਸਾਨੂੰ ਪੱਕਿਆਂ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਇਹ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ।

ਮਲਟੀਪਰਪਜ਼ ਹੈਲਥ ਵਰਕਰ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਨੇ ਸਾਡੀ ਨਾ ਸੁਣੀ ਤਾਂ ਇਹ ਪ੍ਰਦਰਸ਼ਨ ਭਿਆਨਕ ਰੂਪ ਧਾਰਨ ਕਰੇਗਾ ਜਿਸ ਦੀ ਜ਼ਿੰਮੇਵਾਰ ਸਿਰਫ਼ ਤੇ ਸਿਰਫ਼ ਪੰਜਾਬ ਸਰਕਾਰ ਹੋਵੇਗੀ