Connect with us

Punjab

Diarrhea ਨੇ ਕਪੂਰਥਲਾ ਵਿੱਚ ਕੀਤਾ ਬੁਰਾ ਹਾਲ, 4 ਲੋਕਾਂ ਦੀ ਮੌਤ

Published

on

PATIALA : ਪੰਜਾਬ ਵਿਚ ਡਾਇਰੀਆ ਨੇ ਪੈਰ ਪਸਾਰ ਲਏ ਹਨ । ਡਾਇਰੀਆ ਕਾਰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ।

ਤੁਹਾਨੂੰ ਦੱਸ ਦੇਈਏ ਕਿ ਡਾਇਰੀਆ ਕਾਰਨ ਕਪੂਰਥਲਾ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਕਪੂਰਥਲਾ ਜ਼ਿਲ੍ਹੇ ਦੇ ਬਾਕਰਖਾਨਾ ਅਤੇ ਸੁੰਦਰਨਗਰ ਖੇਤਰਾਂ ਵਿੱਚ ਡਾਇਰੀਆ ਅਤੇ ਹੈਜ਼ੇ ਦੇ ਕੇਸਾਂ ਦੇ ਫੈਲਣ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਇਨ੍ਹਾਂ ਇਲਾਕਿਆਂ ਦੇ ਨੇੜੇ ਡੇਰਾ ਰਾਧਾ ਸੁਆਮੀ ਕੰਪਲੈਕਸ ਵਿੱਚ 10 ਬਿਸਤਰਿਆਂ ਵਾਲਾ ਆਰਜ਼ੀ ਹਸਪਤਾਲ ਬਣਾਇਆ ਹੈ।

ਇਸ ਹਸਪਤਾਲ ਦਾ ਦੌਰਾ ਕਰਨ ਉਪਰੰਤ ਡੀਸੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਹੁਣ ਤੱਕ ਡਾਇਰੀਆ ਅਤੇ ਹੈਜ਼ੇ ਤੋਂ ਪ੍ਰਭਾਵਿਤ 35 ਦੇ ਕਰੀਬ ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ। ਸਿਵਲ ਹਸਪਤਾਲ ਵਿੱਚ ਹੁਣ ਸਿਰਫ਼ 15 ਮਰੀਜ਼ ਹੀ ਜ਼ੇਰੇ ਇਲਾਜ ਹਨ। ਡਾਇਰੀਆ ਨਾਲ ਪੀੜਤ ਇਕ ਹੋਰ ਬਜ਼ੁਰਗ ਔਰਤ ਦੀ ਮੌਤ ਹੋਣ ਦੀ ਵੀ ਖ਼ਬਰ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਡਾਇਰੀਆ ਕਾਰਨ ਕੁੱਲ 4 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਡੀਸੀ ਨੇ ਕਿਹਾ ਕਿ ਬਾਕਰਖਾਨਾ ਅਤੇ ਸੁੰਦਰਨਗਰ ਖੇਤਰਾਂ ਦੇ ਲੋਕਾਂ ਨੂੰ ਘਰ ਦੇ ਨੇੜੇ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸੁੰਦਰਨਗਰ ਸਥਿਤ ਡੇਰਾ ਰਾਧਾ ਸੁਆਮੀ ਵਿਖੇ 10 ਬਿਸਤਰਿਆਂ ਦਾ ਅਸਥਾਈ ਹਸਪਤਾਲ ਸਥਾਪਤ ਕਰਕੇ ਨੇੜੇ ਦੇ ਮਰੀਜ਼ਾਂ ਨੂੰ ਇਲਾਜ ਦੀ ਸਹੂਲਤ ਮਿਲੇਗੀ। ਸਿਵਲ ਹਸਪਤਾਲ ਦੇ ਮਾਹਿਰ ਡਾਕਟਰਾਂ ਅਤੇ ਸਟਾਫ ਦੀ ਟੀਮ ਇੱਥੇ ਤਾਇਨਾਤ ਕੀਤੀ ਗਈ ਹੈ। ਇਹ ਟੀਮ ਘਰ-ਘਰ ਜਾ ਕੇ ਲੋਕਾਂ ਨੂੰ ਓਆਰਐਸ ਅਤੇ ਜ਼ਿੰਕ ਦੀਆਂ ਗੋਲੀਆਂ ਵੀ ਦੇ ਰਹੀ ਹੈ।