Connect with us

Politics

ਕੀ ਫਿਰ ਕੈਪਟਨ ਦੀ ਸਿੱਧੂ ਨਾਲ ਪਈ ਪੱਕੀ ਯਾਰੀ ?

ਕੈਪਟਨ ਨੇ ਸਿੱਧੂ ਨੂੰ ਅੱਜ ਦੁਪਹਿਰ ਦੇ ਖਾਣੇ ਤੇ ਦਿੱਤਾ ਸੱਦਾ ,ਦੋਵਾਂ ਵਿਚਾਲੇ ਪੈਦਾ ਖਟਾਸ ਨੂੰ ਘੱਟ ਕਰਨ ਵਾਲਾ ਹੋ ਸਕਦਾ ਹੈ ਸੱਦਾ

Published

on

ਦੋਵਾਂ ਵਿਚਾਲੇ ਪੈਦਾ ਖਟਾਸ ਨੂੰ ਘੱਟ ਕਰਨ ਵਾਲਾ ਹੋ ਸਕਦਾ ਹੈ ਸੱਦਾ
ਕੈਪਟਨ ਨੇ ਸਿੱਧੂ ਨੂੰ ਅੱਜ ਦੁਪਹਿਰ ਦੇ ਖਾਣੇ ਤੇ ਦਿੱਤਾ ਸੱਦਾ 
ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ‘ਚ ਹਨ ਕੈਪਟਨ ?
ਲੰਚ ਡਿਪਲੋਮੈਸੀ ਰਾਹੀਂ ਸੁਲਝੇਗਾ ਮਸਲਾ

25 ਨਵੰਬਰ :ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਤਾਣਾਬਾਣਾ ਉਲਝਿਆ ਦਿਸ ਰਿਹਾ ਸੀ,ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਵਿਚਕਾਰ ਦੂਰੀਆਂ ਵੱਧ ਗਈਆਂ ਸਨ। ਪਰ ਲੱਗਦਾ ਹੁਣ ਇਹਨਾਂ ਦੂਰੀਆਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੈਠਕ ‘ਚ ਸ਼ਾਮਿਲ ਨਹੀਂ ਹੋਏ। ਮੁੱਖ ਮੰਤਰੀ ਦੇ ਦਫਤਰ ਮੁਤਾਬਿਕ, ਕੈਪਟਨ ਅਮਰਿੰਦਰ ਸਿੰਘ ਦੀ ਤਬੀਅਤ ਠੀਕ ਨਹੀਂ ਸੀ। ਹਾਲਾਂਕਿ ਮੁੱਖ ਮੰਤਰੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਹੈ। ਇਹ ਜਾਣਕਾਰੀ ਕੈਪਟਨ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਅੱਜ ਹੋਣ ਵਾਲੀ ਲੰਚ ਡਿਪਲੋਮੈਸੀ ਕਾਫੀ ਖਾਸ ਮੰਨੀ ਜਾ ਰਹੀ ਹੈ, 
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਅੱਜ ਦੁਪਹਿਰ ਦੇ ਖਾਣੇ ਤੇ ਸੱਦਾ ਦਿੱਤਾ ਹੈ। ਇਸ ਮੁਲਾਕਾਤ ਵਿੱਚ ਸੂਬਾ ਪੱਧਰੀ ਤੇ ਨੈਸ਼ਨਲ ਲੈਵਲ ਦੀ ਰਾਜਨੀਤੀ ਤੇ ਚਰਚਾ ਕੀਤੀ ਜਾ ਸਕਦੀ ਹੈ।ਦੱਸ ਦਈਏ ਕਿ ਲੰਬੇ ਸਮੇਂ ਤੋਂ ਕੈਪਟਨ ਤੇ ਸਿੱਧੂ ਵਿਚਾਲੇ ਸਬੰਧ ਠੀਕ ਨਹੀਂ ਚੱਲ ਰਹੇ ਸਨ। ਅਜਿਹੇ ਵਿੱਚ ਕੈਪਟਨ ਦਾ ਸਿੱਧੂ ਨੂੰ ਸੱਦਾ ਦੋਵਾਂ ਵਿਚਾਲੇ ਪੈਦਾ ਖਟਾਸ ਨੂੰ ਘੱਟ ਕਰਨ ਵਾਲਾ ਹੋ ਸਕਦਾ ਹੈ।ਸਿੱਧੂ ਦੀ ਕੈਪਟਨ ਨਾਲ ਨਰਾਜ਼ਗੀ ਦੇ ਚਰਚੇ ਪਿੱਛਲੇ ਕਾਫੀ ਸਮੇਂ ਤੋਂ ਛਿੜੇ ਹੋਏ ਸਨ। ਸਿੱਧੂ ਵੱਲੋਂ ਮੰਤਰੀ ਦਾ ਅਹੁਦਾ ਛੱਡਣ ਪਿੱਛੋਂ ਉਨ੍ਹਾਂ ਦੀਆਂ ਮੁੱਖ ਮੰਤਰੀ ਨਾਲੋਂ ਦੂਰੀਆਂ ਵੱਧ ਗਈਆਂ ਸਨ। ਭਾਵੇਂ ਇਸ ਸੱਦੇ ਬਾਰੇ ਆਖਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋਵਾਂ ਆਗੂਆਂ ਵਿਚਾਲੇ ਸੂਬਾਈ ਅਤੇ ਕੌਮੀ ਸਿਆਸਤ ਬਾਰੇ ਚਰਚਾ ਹੋ ਸਕਦੀ ਹੈ ਪਰ ਇਸ ਲੰਚ ਡਿਪਲੋਮੈਸੀ ਰਾਹੀਂ ਮੁੱਖ ਮੰਤਰੀ ਜਿੱਥੇ ਨਵਜੋਤ ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ‘ਚ ਹਨ, ਉੱਥੇ ਹੀ ਇਸ ਸੱਦੇ ਤੋਂ ਲੱਗਦਾ ਹੈ ਕਿ ਦੋਵਾਂ ਵਿਚਾਲੇ ਤਲਖ਼ੀ ਭਰਿਆ ਮਾਹੌਲ ਹੁਣ ਸੌਖਾਵਾਂ ਬਣ ਸਕਦਾ ਹੈ। 
ਇਸੇ ਦਾ ਨਤੀਜਾ ਹੈ ਕਿ ਲੰਚ ਦੇ ਸੱਦੇ ਦੀ ਪਹਿਲ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਪ੍ਰਤੀ ਨਰਮ ਹੋਣ ਦੇ ਵੀ ਸੰਕੇਤ ਦਿੱਤੇ ਹਨ।ਇਸ ਮੀਟਿੰਗ ਦੌਰਾਨ ਨਵਜੋਤ ਸਿੱਧੂ ਨੂੰ ਮਿਲਣ ਵਾਲੇ ਪੰਜਾਬ ਕੈਬਨਿਟ ਦੇ ਅਹੁਦੇ ਬਾਰੇ ਵੀ ਸਹਿਮਤੀ ਬਣ ਸਕਦੀ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵਿਚ ਸਭ ਕੁੱਝ ਠੀਕ ਹੋਣ ਦੇ ਨਾਲ-ਨਾਲ ਇਕਜੁੱਟ ਹੋਣ ਦਾ ਵੀ ਸੰਕੇਤ ਦੇਣਾ ਚਾਹੁੰਦੇ ਹਨ।ਇਸ ਮਿਲਣੀ ਤੋਂ ਬਾਅਦ ਜਿੱਥੇ ਕੈਪਟਨ ਵਿਰੋਧੀ ਖੇਮੇ ਵਿਚ ਸਾਕਾਰਾਤਮਕ ਸੰਦੇਸ਼ ਜਾਵੇਗਾ, ਉਥੇ ਹੀ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਵੀ ਨਵਜੋਤ ਸਿੱਧੂ ‘ਚ ਨਰਮੀ ਆਉਣੀ ਸੁਭਾਵਿਕ ਹੈ।ਇਸ ਲੰਚ ਡਿਪਲੋਮੈਸੀ ਨਾਲ ਸਿੱਧੂ ਦੀ ਸਿਆਸੀ ਭੂਮਿਕਾ ‘ਤੇ ਵੀ ਆਖਰੀ ਮੋਹਰ ਲੱਗ ਜਾਵੇਗੀ।