Connect with us

Gurdaspur

ਪਾਣੀ ਤੇ ਖਾਦ ਬਚਾਉਣ ਲਈ ਵਰਤੇ ਜਾ ਰਹੇ ਵੱਖ ਵੱਖ ਤਰੀਕੇ

Published

on


ਗੁਰਦਾਸਪੁਰ, 27 ਜੂਨ (ਗੁਰਪ੍ਰੀਤ ਸਿੰਘ): ਗੁਰਦਾਸਪੁਰ ਦੇ ਪਿੰਡ ਲੱਖਣਕਲਾਂ ਦੇ ਕਿਸਾਨ ਬਲਬੀਰ ਸਿੰਘ ਕਾਹਲੋਂ ਨੇ ਦੱਸਿਆ ਕਿ ਉਹਨਾਂ ਨੇ ਇਸ ਸਾਲ ਤੋਂ ਆਪਣੀ ਫ਼ਸਲ ਦੇ ਕਰੀਬ 3 ਏਕੜ ਜ਼ਮੀਨ ਚ ਇਕ ਵੱਖ ਤਕਨੀਕ ਨਾਲ ਝੋਨੇ ਦੀ ਬਿਜਾਈ ਕੀਤੀ ਹੈ ਕਿਸਾਨ ਬਲਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਇੰਟਰਨੇਟ ਦੇ ਜਰੀਏ ਅਤੇ ਖੇਤੀਬਾੜੀ ਵਿਭਾਗ ਤੋਂ ਵਟਾ ਤੇ ਝੋਨੇ ਦੀ ਬਿਜਾਈ ਬਾਰੇ ਜਾਣਕਾਰੀ ਇਕੱਤਰ ਕਰ ਉਸ ਨੂੰ ਅਪਣਾਇਆ ਹੈ ਅਤੇ ਉਹ ਦੱਸਦੇ ਹਨ ਕਿ ਜਿਥੇ ਉਹਨਾਂ ਨੂੰ ਘੱਟ ਲੇਬਰ ‘ਚ ਬਿਜਾਈ ਹੋਈ ਉਥੇ ਹੀ ਪਾਣੀ ਦੀ ਖਪਤ ਵੀ 50 ਫੀਸਦੀ ਘੱਟ ਹੈ ਅਤੇ ਖਾਦ ਦੀ ਵਰਤੋਂ ਵੀ ਘੱਟ ਹੈ ਅਤੇ ਉਹਨਾਂ ਮੁਤਾਬਿਕ ਇਸ ਢੰਗ ਨਾਲ ਕੀਤੀ ਬਿਜਾਈ ਨਾਲ ਝਾੜ ਵੀ ਚੰਗਾ ਆਉਣ ਦੀ ਉਮੀਦ ਹੈ। ਕਿਸਾਨ ਬਲਬੀਰ ਸਿੰਘ ਨੇ ਆਖਿਆ ਕਿ ਆਉਣ ਵਾਲੇ ਸਾਲ ਚ ਉਹ ਇਸੇ ਹੀ ਤਕਨੀਕ ਨਾਲ ਆਪਣੀ ਪੂਰੀ ਫ਼ਸਲ ਦੀ ਬਿਜਾਈ ਕਰਨਗੇ। ਇਸ ਦੇ ਨਾਲ ਹੀ ਕਿਸਾਨ ਬਲਬੀਰ ਸਿੰਘ ਅਤੇ ਉਹਨਾਂ ਦੀ ਪਤਨੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਅੱਜ ਸਮੇਂ ਨਾਲ ਬਦਲਾਵ ਕਰਨ ਦੀ ਲੋੜ ਹੈ ਅਤੇ ਉਹਨਾਂ ਤਕਨੀਕਾਂ ਨੂੰ ਅਪਨਾਉਣ ਦੀ ਲੋੜ ਹੈ ਜਿਸ ਨਾਲ ਪਾਣੀ ਦੀ ਬਚਤ ਹੋਵੇ ਅਤੇ ਘੱਟ ਖਰਚ ਚ ਫ਼ਸਲ ਤਿਆਰ ਹੋਵੇ।

ਉਥੇ ਹੀ ਖੇਤੀਬਾੜੀ ਵਿਭਾਗ ਦੇ ਅਧਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ ਲੋੜ ਹੈ ਜ਼ਮੀਨ ਹੇਠ ਪਾਣੀ ਦੀ ਬਚਤ ਕਰਨ ਦਾ ਅਤੇ ਉਸ ਲਈ ਉਹਨਾਂ ਦਾ ਵਿਭਾਗ ਕਿਸਾਨਾਂ ਨੂੰ ਅਪੀਲ ਕਰਨ ਲਈ ਖੇਤੀਬਾੜੀ ਲਈ ਵੱਖ ਵੱਖ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦੇਂਦਾ ਆ ਰਿਹਾ ਹੈ ਅਤੇ ਜੋ ਕਿਸਾਨ ਬਲਬੀਰ ਸਿੰਘ ਨੇ ਵਟਾ ਤੇ ਝੋਨੇ ਦੀ ਬਿਜਾਈ ਦੀ ਤਕਨੀਕ ਅਪਨਾਈ ਹੈ ਉਹ ਵੀ ਸਹੀ ਹੈ ਮਗਰ ਇਸ ਨੂੰ ਜੇਕਰ ਸਹੀ ਢੰਗ ਨਾਲ ਕੀਤਾ ਜਾਵੇ ਅਤੇ ਸ ਤਕਨੀਕ ਨੂੰ ਅਪਨਾਉਣ ਲਈ ਪੂਰੀ ਜਾਣਕਾਰੀ ਇਕੱਤਰ ਕਰਨੀ ਜਰੂਰੀ ਹੈ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਇਸ ਨਾਲ ਪਾਣੀ ਦੀ 50 ਫੀਸਦੀ ਬਚਤ ਹੈ ਅਤੇ ਖਾਦ ਅਤੇ ਲੇਬਰ ਦਾ ਖਰਚ ਵੀ ਬਹੁਤ ਘੱਟ ਹੈ ਅਤੇ ਇਸ ਅਗਾਂਹਵੱਢੋ ਸੋਚ ਵਾਲੇ ਕਿਸਾਨ ਬਲਬੀਰ ਸਿੰਘ ਦੀ ਇਸ ਬੀਜੀ ਗਈ ਝੋਨੇ ਦੀ ਫ਼ਸਲ ਬਾਰੇ ਹੋਰ ਵੀ ਨਜਦੀਕੀ ਪਿੰਡਾਂ ਤੋਂ ਕਿਸਾਨ ਬਲਬੀਰ ਸਿੰਘ ਕੋਲ ਪਹੁਚ ਜਾਣਕਾਰੀ ਇਕਠੀ ਕਰ ਰਹੇ ਹਨ ਅਤੇ ਉਹਨਾਂ ਦੀ ਇਸ ਪਹਿਲ ਨੂੰ ਅਪਨਾਉਣ ਦੀ ਗੱਲ ਕਰ ਰਹੇ ਹਨ।