Punjab
ਬਟਾਲਾ ਚ ਘਰ ਦੀ ਛੱਤ ਡਿਗੀ ਪਰਿਵਾਰ ਲਗਾ ਰਿਹਾ ਹੈ ਮਦਦ ਦੀ ਗੁਹਾਰ

ਬਟਾਲਾ: ਭਾਵੇ ਕਿ ਸਮੇ ਸਮੇ ਦੀਆ ਸਰਕਾਰਾਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਮਦਦ ਦੇਣ ਦੇ ਦਾਅਵੇ ਕਰਦਿਆਂ ਹਨ ਲੇਕਿਨ ਜਮੀਨੀ ਹਕੀਕਤ ਕੁਝ ਹੋਰ ਹੈ | ਬਟਾਲਾ ਦੇ ਅਚਲੀ ਗੇਟ ਚ ਰਹਿਣ ਵਾਲਾ ਮੰਗਾ ਜੋਕਿ ਮੇਹਨਤ ਮਜ਼ਦੂਰੀ ਕਰਦਾ ਹੈ ਦੇ ਪਰਿਵਾਰ ਲਈ ਮੁਸਾਬਿਤ ਦਾ ਸਬੱਬ ਉਦੋਂ ਬਣ ਗਿਆ ਜਦੋ ਉਹਨਾਂ ਦਾ ਕੱਚਾ ਮਕਾਨ ਢਹਿ ਢੇਰੀ ਹੋ ਗਿਆ | ਉਥੇ ਹੀ ਘਰ ਦੀ ਛੱਤ ਢਹਿਣ ਨਾਲ ਮਾਂ ਅਤੇ ਬੱਚੀ ਉਸ ਮਲਬੇ ਹੇਠ ਦੱਬ ਗਏ ਜਦਕਿ ਗੁਆਂਢੀਆਂ ਅਤੇ ਹੋਰਨਾਂ ਨੇ ਉਹਨਾਂ ਨੂੰ ਬਹਾਰ ਕੱਢਿਆ ਉਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਜੀਆ ਦਾ ਤਾ ਬਚਾਅ ਹੋ ਗਿਆ ਲੇਕਿਨ ਘਰ ਦੀ ਛੱਤ ਢਹਿਣ ਨਾਲ ਸਭ ਸਾਮਾਨ ਮਲਬੇ ਹੇਠ ਦੱਬਣ ਨਾਲ ਮਾਲੀ ਨੁਕਸਾਨ ਹੋਇਆ ਅਤੇ ਹੁਣ ਇਹ ਹਾਲਾਤ ਹਨ ਕਿ ਇਸ ਪਰਿਵਾਰ ਦੇ ਸਿਰ ਤੇ ਛੱਤ ਨਹੀਂ ਹੈ ਅਤੇ ਉਹਨਾਂ ਦੱਸਿਆ ਕਿ ਉਹ ਖੁਦ ਕੁਝ ਪੈਸੇ ਮਿਹਨਤ ਕਰ ਕਮਾਉਂਦੇ ਹਨ ਜਿਸ ਨਾਲ ਉਹਨਾਂ ਦੀ ਮਹਿਜ ਰੋਟੀ ਹੀ ਜੁੜਦੀ ਹੈ ਅਤੇ ਹੁਣ ਸਵੇਰ ਦਾ ਜਦ ਉਹਨਾਂ ਦਾ ਕੋਠਾ ਢਹਿ ਗਿਆ ਤਾ ਉਹਨਾਂ ਕੋਲ ਕੁਝ ਨਹੀਂ ਬਚਿਆ ਹੈ ਇਥੋਂ ਤਕ ਕਿ ਸਭ ਮਿਟੀ ਹੋ ਗਿਆ | ਉਥੇ ਹੀ ਗਰੀਬ ਪਰਿਵਾਰ ਮਦਦ ਦੀ ਗੁਹਾਰ ਲਗਾ ਰਿਹਾ ਹੈ | ਗੁਆਂਢੀ ਪਰਿਵਾਰ ਨੇ ਦੱਸਿਆ ਕਿ ਇਹਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਅਤੇ ਇਕ ਪਾਸੇ ਤਾ ਸਰਕਾਰ ਕੱਚੇ ਘਰ ਪੱਕੇ ਬਣਾਉਣ ਦਾ ਦਾਅਵਾ ਕਰਦੀ ਹੈ ਲੇਕਿਨ ਅੱਜ ਇਸ ਪਰਿਵਾਰ ਦੇ ਹਾਲਾਤ ਵੇਖ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਦਾਵਿਆਂ ਦੀ ਪੋਲ ਖੋਲ੍ਹਦੀ ਹੈ ਉਥੇ ਹੀ ਅੱਜ ਇਹ ਪਰਿਵਾਰ ਮਦਦ ਦੀ ਅਪੀਲ ਕਰ ਰਿਹਾ ਹੈ |