Connect with us

Sports

ਦਿਨੇਸ਼ ਕਾਰਤਿਕ ਨੇ ਕਮੈਂਟਰੀ ਦੌਰਾਨ ਔਰਤਾਂ ਨੂੰ ਲੈ ਕੇ ਕੁਝ ਗੱਲਾਂ ਕਹੀਆਂ ਨਾਲ ਹੁਣ ਮੰਗੀ ਮਾਫ਼ੀ

Published

on

dinesh

ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਦਿਨੇਸ਼ ਕਾਰਤਿਕ ਨੇ ਕਮੈਂਟਰੀ ਦੌਰਾਨ ਔਰਤਾਂ ਨੂੰ ਲੈ ਕੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਲਈ ਮਾਫ਼ੀ ਮੰਗ ਲਈ ਹੈ। ਕਾਰਤਿਕ ਨੇ ਆਪਣੀ ਕਮੈਂਟਰੀ ਦੌਰਾਨ ਬੈਟ ਦੀ ਤੁਲਨਾ ਗੁਆਂਢੀ ਦੀ ਪਤਨੀ ਨਾਲ ਕੀਤੀ ਸੀ, ਜਿਸ ਮਗਰੋਂ ਉਨ੍ਹਾਂ ਦੀ ਕਾਫ਼ੀ ਆਲੋਚਨਾ ਹੋਣ ਲੱਗੀ ਸੀ। ਦਿਨੇਸ਼ ਕਾਰਤਿਕ ਨੇ ਇਹ ਟਿੱਪਣੀ ਇੰਗਲੈਂਡ ਤੇ ਸ਼੍ਰੀਲੰਕਾ ਵਿਚਾਲੇ ਖੇਡੇ ਗਏ ਮੈਚ ਦੌਰਾਨ ਕੀਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਮਾਂ ਅਤੇ ਪਤਨੀ ਤੋਂ ਇਸ ਬਾਰੇ ਬਹੁਤ ਝਿੜਕਾਂ ਪਈਆਂ ਹਨ। ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਉਹ ਅਜਿਹਾ ਦੁਬਾਰਾ ਨਹੀਂ ਕਰਨਗੇ। ਦਿਨੇਸ਼ ਕਾਰਤਿਕ ਇਸ ਸਮੇਂ ਇੰਗਲੈਂਡ ਵਿਚ ਹਨ ਤੇ ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਬਾਅਦ ਇੰਗਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਖੇਡੀ ਗਈ ਵਨਡੇ ਸੀਰੀਜ਼ ਵਿਚ ਕਮੈਂਟਰੀ ਕਰ ਰਹੇ ਸਨ। ਬੀਤੇ ਵੀਰਵਾਰ ਨੂੰ ਇੰਗਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਗਏ ਦੂਜੇ ਮੈਚ ਵਿਚ ਕਾਰਤਿਕ ਨੇ ਇਹ ਟਿਪਣੀ ਕੀਤੀ ਸੀ। ਕਾਰਤਿਕ ਨੇ ਆਪਣੀ ਕਮੈਂਟਰੀ ਦੌਰਾਨ ਕਿਹਾ ਸੀ, ‘ਬੱਲੇਬਾਜ਼ ਅਤੇ ਉਨ੍ਹਾਂ ਦੇ ਵੱਲੋਂ ਆਪਣੇ ਬੱਲੇ ਨੂੰ ਪਸੰਦ ਨਾ ਕੀਤਾ ਜਾਣਾ ਦੋਵਾਂ ਚੀਜ਼ਾਂ ਨਾਲ-ਨਾਲ ਚੱਲਦੀਆਂ ਹਨ। ਉਨ੍ਹਾਂ ਅੱਗੇ ਕਿਹਾ, ‘ਜ਼ਿਆਦਾਤਰ ਬੱਲੇਬਾਜ਼ ਆਪਣਾ ਬੈਟ ਪਸੰਦ ਨਹੀਂ ਕਰਦੇ, ਉਹ ਦੂਜੇ ਦੇ ਬੈਟ ਨੂੰ ਜ਼ਿਆਦਾ ਬਿਹਤਰ ਮੰਨਦੇ ਹਨ। ਇਹ ਠੀਕ ਉਸੇ ਤਰ੍ਹਾਂ ਹੈ ਜਿਵੇਂ ਹਰ ਕਿਸੇ ਨੂੰ ਆਪਣੀ ਪਤਨੀਂ ਨਹੀਂ ਸਗੋਂ ਗੁਆਂਢੀ ਦੀ ਪਤਨੀ ਚੰਗੀ ਲੱਗਦੀ ਹੈ।’ ਕਾਰਤਿਕ ਦੀ ਇਸ ਟਿੱਪਣੀ ਮਗਰੋਂ ਸੋਸ਼ਲ ਮੀਡੀਆ ’ਤੇ ਆਲੋਚਨਾ ਹੋ ਰਹੀ ਸੀ। ਇੰਗਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਗਏ ਤੀਜੇ ਵਨਡੇ ਮੈਚ ਦੌਰਾਨ ਸਕਾਈ ਸਪੋਰਟਸ ਲਈ ਕਮੈਂਟਰੀ ਕਰਦੇ ਹੋਏ ਉਨ੍ਹਾਂ ਨੇ ਮਾਫ਼ੀ ਮੰਗ ਲਈ ਹੈ। ਇਸ ਦੌਰਾਨ ਦਿਨੇਸ਼ ਕਾਰਤਿਕ ਨੇ ਕਿਹਾ, ‘ਦੂਜੇ ਵਨਡੇ ਦੌਰਾਨ ਮੇਰੇ ਕੋਲੋਂ ਜੋ ਕੁੱਝ ਹੋਇਆ ਉਸ ਲਈ ਮਾਫ਼ੀ ਮੰਗਦਾ ਹਾਂ, ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ, ਮੇਰੀ ਟਿੱਪਣੀ ਦਾ ਗਲਤ ਮਤਲਬ ਕੱਢਿਆ ਗਿਆ, ਨਿਸ਼ਚਿਤ ਤੌਰ ’ਤੇ ਮੈਂ ਜੋ ਕਿਹਾ ਉਸ ਨੂੰ ਨਹੀਂ ਕਿਹਾ ਜਾਣਾ ਚਾਹੀਦਾ ਸੀ। ਇਸ ਲਈ ਮੈਂ ਮਾਫੀ ਮੰਗਦਾ ਹਾਂ ਕਿ ਦੁਬਾਰਾ ਅਜਿਹਾ ਨਹੀਂ ਹੋਵੇਗਾ।’