Connect with us

Punjab

ਸੀ-ਵਿਜਿਲ ਐਪ ‘ਤੇ ਹੁਣ ਤੱਕ ਆਈਆਂ 597 ਸ਼ਿਕਾਇਤਾਂ ਦਾ ਨਿਪਟਾਰਾ-ਜ਼ਿਲ੍ਹਾ ਚੋਣ ਅਫ਼ਸਰ

Published

on

ਪਟਿਆਲਾ: ਪਟਿਆਲਾ ਦੇ ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲਾਗੂ ਆਦਰਸ਼ ਚੋਣ ਜਾਬਤੇ ਨੂੰ ਲਾਗੂ ਕਰਨ ਅਤੇ ਇਸ ਸਬੰਧੀਂ ਪ੍ਰਾਪਤ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਬਣਾਈ ਗਈ ਮੋਬਾਇਲ ਐਪ ‘ਸੀ-ਵਿਜਿਲ’ ਬਹੁਤ ਕਾਰਗਰ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ ਇਸ ਐਪ ‘ਤੇ 599 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ‘ਚੋਂ 597 ਦਾ ਨਿਪਟਾਰਾਂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪ੍ਰਾਪਤ ਸ਼ਿਕਾਇਤਾਂ ਵਿੱਚੋਂ 572 ਸ਼ਿਕਾਇਤਾਂ ਦਾ ਨਿਪਟਾਰਾਂ 100 ਮਿੰਟ ਦੇ ਅੰਦਰ-ਅੰਦਰ ਕੀਤਾ ਗਿਆ ਹੈ, ਜਦ ਕਿ 25 ਸ਼ਿਕਾਇਤਾਂ ਦੇ ਨਿਪਟਾਰੇ ‘ਚ 100 ਮਿੰਟ ਤੋਂ ਵੱਧ ਦਾ ਸਮਾਂ ਲੱਗਿਆ ਹੈ ਅਤੇ 2 ਸ਼ਿਕਾਇਤਾਂ ਵਿਚਾਰ ਅਧੀਨ ਹਨ।

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਜਾਬਤੇ ਦੀ ਉਲੰਘਣਾ ਬਾਰੇ ਸ਼ਿਕਾਇਤਾਂ ਲਈ ਸੀ-ਵਿਜਿਲ ਐਪ ਦੀ ਵਰਤੋਂ ਕਰਨ ਅਤੇ ਕੋਈ ਵੀ ਜਾਣਕਾਰੀ ਲੈਣ ਲਈ ਟੋਲ ਫਰੀ ਨੰਬਰ 1950 ‘ਤੇ ਸੰਪਰਕ ਕਰਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ‘ਤੇ ਇੱਕ ਨੋਡਲ ਕੰਪਲੇਟ ਸੈਲ ਵੀ ਸਥਾਪਤ ਹੈ, ਜਿਸ ਦਾ ਫੋਨ ਨੰਬਰ 0175-2359441 ਹੈ। ਜਦੋਂ ਕਿ ਜ਼ਿਲ੍ਹੇ ਦੇ ਅੱਠੇ ਵਿਧਾਨ ਸਭਾ ਹਲਕਿਆਂ ਅੰਦਰ ਵੀ ਟੋਲ ਫਰੀ ਨੰਬਰ ਲਗਾਏ ਗਏ ਹਨ, ਨਾਭਾ ਹਲਕੇ ਲਈ ਟੋਲ ਫਰੀ ਨੰਬਰ 01765-220646, ਪਟਿਆਲਾ ਦਿਹਾਤੀ ਲਈ 0175-2290270 ਹੈ।

ਇਸੇ ਤਰ੍ਹਾਂ ਹੀ ਰਾਜਪੁਰਾ ‘ਚ 01762-224132, ਘਨੌਰ ਹਲਕੇ ‘ਚ 0175-2304200, ਸਨੌਰ ਹਲਕੇ ਲਈ 0175-2921490, ਪਟਿਆਲਾ ਸ਼ਹਿਰੀ ਹਲਕੇ ਲਈ 0175-2311321, ਸਮਾਣਾ ਹਲਕੇ ਲਈ 01764-221190 ਅਤੇ ਹਲਕਾ ਸ਼ੁਤਰਾਣਾ ਲਈ ਲਗਾਏ ਟੋਲ ਫਰੀ ਨੰਬਰ 01764-243403 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।