Punjab
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਯੂ.ਪੀ.ਐਸ.ਸੀ. ਪਾਸ ਨਮਨ ਸਿੰਗਲਾ ਦਾ ਕਰਵਾਇਆ ਜਾਵੇਗਾ ਵਿਸ਼ੇਸ਼ ਲੈਕਚਰ : ਰੋਜ਼ਗਾਰ ਅਫ਼ਸਰ

ਪਟਿਆਲਾ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਹਾਲ ਹੀ ਵਿੱਚ ਦੇਸ਼ ਦੀ ਵੱਕਾਰੀ ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਪਟਿਆਲਾ ਸ਼ਹਿਰ ਦੇ ਵਸਨੀਕ ਨਮਨ ਸਿੰਗਲਾ ਦਾ ਮੁਕਾਬਲੇ ਦੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵਿਸ਼ੇਸ਼ ਲੈਕਚਰ ਕਰਵਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਮੁਕਾਬਲੇ ਦੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨ ਨੂੰ ਸੇਧ ਦੇਣ ਲਈ ਬਿਊਰੋ ਵੱਲੋਂ ਨਮਨ ਸਿੰਗਲਾ ਦਾ ਵਿਸ਼ੇਸ਼ ਲੈਕਚਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਿਆਰੀ ਕਰ ਰਹੇ ਨੌਜਵਾਨਾਂ ਦੇ ਮਨ ਵਿੱਚ ਬਹੁਤ ਸਾਰੇ ਸਵਾਲ ਉਠਦੇ ਹਨ ਜਿਵੇਂ ਕਿ ਕਿੰਨੇ ਘੰਟੇ ਪੜਾਈ ਕੀਤੀ ਜਾਵੇ, ਕਿਹੜੀਆਂ ਕਿਤਾਬਾਂ ਪੜ੍ਹੀਆਂ ਜਾਣ, ਕੋਚਿੰਗ ਪ੍ਰਾਪਤ ਕੀਤੀ ਜਾਵੇ ਜਾਂ ਆਪ ਤਿਆਰੀ ਕੀਤੀ ਜਾਵੇ ਆਦਿ ਸਵਾਲ ਜੋ ਨੌਜਵਾਨਾਂ ਨੂੰ ਤਿਆਰੀ ਸਮੇਂ ਪ੍ਰੇਸ਼ਾਨ ਕਰਦੇ ਹਨ ਉਨ੍ਹਾਂ ਦੇ ਜਵਾਬ ਪ੍ਰਾਪਤ ਕਰਨ ਲਈ ਇਹ ਲੈਕਚਰ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਕੈਰੀਅਰ ਟਾਕ ਯੂ.ਪੀ.ਐਸ.ਸੀ ਪਾਸ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਵਰਦਾਨ ਸਾਬਤ ਹੋਵੇਗਾ ਅਤੇ ਉਨ੍ਹਾਂ ਨੂੰ ਤਿਆਰੀ ਕਰਨ ਲਈ ਸਹੀ ਦਿਸ਼ਾ ਮਿਲੇਗੀ। ਚਾਹਵਾਨ ਨੌਜਵਾਨ ਰਜਿਸਟ੍ਰੇਸ਼ਨ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਡੀ, ਮਿੰਨੀ ਸਕੱਤਰੇਤ, ਪਟਿਆਲਾ ਵਿਖੇ ਆ ਸਕਦੇ ਹਨ, ਜਾਂ ਫਿਰ ਇਸ ਦਫ਼ਤਰ ਦੇ ਹੈਲਪਲਾਈਨ ਨੰਬਰ 9877610877 ਅਤੇ ਈਮੇਲ ਆਈ ਡੀdbegt.pat@gmail.com‘ਤੇ ਸੰਪਰਕ ਕਰ ਸਕਦੇ ਹਨ। ਇਹ ਰਜਿਸਟ੍ਰੇਸ਼ਨ 20 ਜੂਨ, 2022 ਤੱਕ ਕਰਵਾਈ ਜਾ ਸਕਦੀ ਹੈ।