punjab
ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੋ ਕੇ ਨਵ ਵਿਆਹੁਤਾ ਨੇ ਘਰ ਦੀ ਤਿੰਨ ਮੰਜ਼ਿਲੀ ਮਕਾਨ ਤੋਂ ਮਾਰੀ ਛਾਲ

ਰਾਜਪੁਰਾ ਦੀ ਛਾਂਜੂ ਮਜਾਰੀ ਕਲੋਨੀ ਵਿਖੇ ਇਕ ਨਵ ਵਿਆਹੁਤਾ ਨੇ ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਮਾਤਾ ਪਿਤਾ ਦੇ ਘਰ ਤਿੰਨ ਮੰਜ਼ਿਲੀ ਮਕਾਨ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਗੰਭੀਰ ਸੱਟਾਂ ਲੱਗਣ ਕਾਰਨ ਨਿੱਜੀ ਹੋਸਪਿਟਲ ਵਿਚ ਜ਼ੇਰੇ ਇਲਾਜ ਹੈ। ਸਹੁਰਾ ਪਰਿਵਾਰ ਦਹੇਜ ਦੀ ਮੰਗ ਕਰਦਾ ਸੀ ਅਤੇ ਦਿਮਾਗੀ ਤੌਰ ਤੇ ਵੀ ਕਾਫੀ ਪ੍ਰੇਸ਼ਾਨ ਕਰਦੇ ਸਨ । ਰਾਜਪੁਰਾ ਬੱਸ ਸਟੈਂਡ ਚੌਕੀ ਦੀ ਪੁਲਸ ਨੇ ਨਵ ਵਿਆਹੁਤਾ ਦੇ ਬਿਆਨਾਂ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਭਜੋਤ ਕੌਰ ਵਾਸੀ ਰਾਜਪੁਰਾ ਨੇ ਦੱਸਿਆ ਕਿ ਮੇਰਾ ਵਿਆਹ ਲਖਵਿੰਦਰ ਸਿੰਘ ਵਾਸੀ ਸੁਲਤਾਨਪੁਰ ਲੋਧੀ ਕਪੂਰਥਲਾ ਨਾਲ ਗੁਰ ਮਰਿਯਾਦਾ ਅਨੁਸਾਰ ਹੋਇਆ ਸੀ । ਮੇਰਾ ਸਹੁਰਾ ਪਰਿਵਾਰ ਮੈਨੂੰ ਪਰੇਸ਼ਾਨ ਕਰ ਰਿਹਾ ਸੀ, ਇਸ ਲਈ ਮੈਂ ਆਪਣੇ ਮਾਤਾ ਪਿਤਾ ਨੂੰ ਰਾਜਪੁਰਾ ਵਿਖੇ ਟੈਲੀਫੋਨ ਕੀਤਾ ਅਤੇ ਉਹ ਮੈਨੂੰ ਰਾਜਪੁਰਾ ਲੈ ਗਏ। ਪਰ ਇੱਥੇ ਵੀ ਉਹ ਮੈਨੂੰ ਟੈਲੀਫੋਨ ਕਰਕੇ ਪ੍ਰੇਸ਼ਾਨ ਕਰਦੇ ਸੀ ਜਿਸ ਤੋਂ ਮੈਂ ਪ੍ਰੇਸ਼ਾਨ ਹੋ ਕੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ , ਜਿਸ ਕਾਰਨ ਮੇਰੀਆਂ ਲੱਤਾਂ ਬਾਹਾਂ ਟੁੱਟ ਗਈਆਂ ਹਨ।
ਮਾਤਾ ਜਸਬੀਰ ਕੌਰ ਨੇ ਦੱਸਿਆ ਇਸ ਦੀ ਸ਼ਾਦੀ ਫਰਵਰੀ 2021ਨੂੰ ਕੀਤੀ ਸੀਪਰ ਸਹੁਰਾ ਪਰਿਵਾਰ ਉਸੇ ਦਿਨ ਤੋਂ ਹੀ ਸਾਡੀ ਲੜਕੀ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਜਿਸ ਕਰਕੇ ਅਸੀਂ ਲੜਕੀ ਨੂੰ ਆਪਣੇ ਘਰ ਰਾਜਪੁਰਾ ਲੈ ਕੇ ਆਏ ਸੀ ਅਜੇ ਉਸ ਦੇ ਹੱਥਾਂ ਦੀ ਮਹਿੰਦੀ ਅਤੇ ਚੂੜਾ ਵੀ ਉਸੇ ਤਰ੍ਹਾਂ ਪਾਇਆ ਹੋਇਆ ਹੈ। ਸਿਰਫ਼ ਤਿੰਨ ਦਿਨ ਪਹਿਲਾਂ ਹੀ ਲੜਕੀ ਸਾਡੇ ਪਾਸ ਆਈ ਸੀ ਪਰ ਕਾਫ਼ੀ ਪ੍ਰੇਸ਼ਾਨੀ ਪਰੇਸ਼ਾਨੀ ਦੇ ਕਾਰਨ ਹਨ ਇਸ ਨੇ ਆਪਣੀ ਜੀਵਨ ਲੀਲਾ ਖਤਮ ਕਰਨ ਲਈ ਘਰ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਹੈ ਜਿਸ ਕਾਰਨ ਇਸ ਦੇ ਕਾਫੀ ਸੱਟਾਂ ਲੱਗੀਆਂ ਹਨ ਹੁਣ ਇਸ ਨੂੰ ਰਾਜਪੁਰਾ ਦੇ ਨਿਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਸ ਗੱਲ ਦੀ ਸੂਚਨਾ ਰਾਜਪੁਰਾ ਪੁਲਿਸ ਨੂੰ ਦੇ ਦਿੱਤੀ ਅਤੇ ਰਾਜਪੁਰਾ ਪੁਲਸ ਵੀ ਲੜਕੀ ਦੇ ਬਿਆਨ ਕਲਮਬੰਦ ਕਰਕੇ ਲੈ ਗਈ ਹੈ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਇਨ੍ਹਾਂ ਇਨ੍ਹਾਂ ਦਾਜ ਦੇ ਲੋਭੀਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ ।
ਰਣਜੀਤ ਸਿੰਘ ਬੱਸ ਸਟੈਂਡ ਪੁਲਸ ਚੌਕੀ ਇੰਚਾਰਜ ਰਾਜਪੁਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਭਜੋਤ ਕੌਰ (24) ਜੋ ਕਿ ਰਾਜਪੁਰਾ ਦੇ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਸ ਨੇ ਆਪਣੇ ਸਹੁਰਾ ਪਰਿਵਾਰ ਤੋਂ ਪ੍ਰੇਸ਼ਾਨ ਹੋ ਕੇ ਤਿੰਨ ਮੰਜ਼ਿਲੀ ਮਕਾਨਾਂ ਤੋਂ ਆਪਣੀ ਜੀਵਨ ਲੀਲਾ ਖਤਮ ਕਰਨ ਲਈ ਛਾਲ ਮਾਰੀ ਸੀ ਪਰ ਗੰਭੀਰ ਸੱਟਾਂ ਲੱਗਣ ਕਾਰਨ ਹੁਣ ਉਹ ਰਾਜਪੁਰਾ ਦੇ ਨਿੱਜੀ ਹੌਸਪਿਟਲ ਜ਼ੇਰੇ ਇਲਾਜ ਹੈ ਰਾਜਪੁਰਾ ਪੁਲਿਸ ਨੇ ਉਸ ਦੇ ਸਹੁਰੇ ਪਰਿਵਾਰ ਖ਼ਿਲਾਫ਼ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।