Connect with us

Punjab

ਪੰਜਾਬ ਸਰਕਾਰ ਦਾ ਦੀਵਾਲੀ ਬੰਪਰ ਡਰਾਅ, ਤੁਸੀਂ ਵੀ ਲਾਓ ਫ਼ਾਇਦਾ

Published

on

1ਅਕਤੂਬਰ2023: ਪੰਜਾਬ ਸਰਕਾਰ ਨੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਬਣਾਉਣ ਵਾਲੇ ਲਾਭਪਾਤਰੀਆਂ ਲਈ ਵੱਡਾ ਐਲਾਨ ਕੀਤਾ ਹੈ। ਦਰਅਸਲ, ਹਰ ਸਾਲ ਦੀਵਾਲੀ ਅਤੇ ਗੁਰੂ ਨਾਨਕ ਦੇਵ ਜੀ ਦੇ ਗੁਰੂ ਪਰਵ ਦੇ ਮੌਕੇ ‘ਤੇ ਪੂਰੇ ਪਰਿਵਾਰ ਲਈ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ।

ਦੀਵਾਲੀ ਬੰਪਰ ਡਰਾਅ
1 ਅਕਤੂਬਰ ਤੋਂ 30 ਨਵੰਬਰ 2023 ਤੱਕ ਕਾਰਡ ਬਣਾਉਣ ਵਾਲੇ 10 ਲੋਕਾਂ ਨੂੰ ਨਕਦ ਇਨਾਮ ਮਿਲੇਗਾ।
ਪਹਿਲਾ ਇਨਾਮ – 1 ਲੱਖ ਰੁਪਏ
ਦੂਜਾ ਇਨਾਮ- 50 ਹਜ਼ਾਰ ਰੁਪਏ
ਤੀਜਾ ਇਨਾਮ- 25 ਹਜ਼ਾਰ ਰੁਪਏ
ਪੰਜਵਾਂ ਇਨਾਮ- 8 ਹਜ਼ਾਰ ਰੁਪਏ
ਛੇਵਾਂ ਤੋਂ 10ਵਾਂ ਇਨਾਮ-5 ਹਜ਼ਾਰ ਰੁਪਏ

ਤੁਹਾਨੂੰ ਦੱਸ ਦੇਈਏ ਕਿ ਤੁਸੀਂ ਘਰ ਬੈਠੇ ਆਯੁਸ਼ਮਾਨ ਐਪ ਤੋਂ ਆਪਣਾ ਕਾਰਡ ਬਣਾ ਸਕਦੇ ਹੋ ਜਾਂ ਕਾਰਡ ਬਣਾਉਣ ਲਈ ਨਜ਼ਦੀਕੀ ਕਾਮਨ ਸਰਵਿਸ ਸੈਂਟਰ/ਆਸ਼ਾ ਵਰਕਰ/ਸੇਵਾ ਕੇਂਦਰ ਸੂਚੀਬੱਧ ਹਸਪਤਾਲ ਨਾਲ ਸੰਪਰਕ ਕਰ ਸਕਦੇ ਹੋ।