Punjab
ਪੁਲ ਤੋਂ ਛਾਲ ਮਾਰ ਕੇ ਡਾਕਟਰ ਨੇ ਕੀਤੀ ਖੁਦਕੁਸ਼ੀ

ਅੰਮ੍ਰਿਤਸਰ ਦੇ ਤਾਰਾ ਵਾਲਾ ਪੁਲ ਤੋਂ ਛਾਲ ਮਾਰ ਕੇ ਨੌਜਵਾਨ ਨੇ ਖੁਦਕੁਸ਼ੀ ਕਰ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਸੂਤਰਾਂ ਅਨੁਸਾਰ ਛਾਲ ਮਾਰਨ ਵਾਲਾ ਵਿਅਕਤੀ ਪੇਸ਼ੇ ਵੱਜੋਂ ਇੱਕ ਡਾਕਟਰ ਸੀ। ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਦੱਸਿਆ ਜਾ ਰਿਹਾ ਸੀ। ਉਹ ਦੋ ਦਿਨਾਂ ਤੋਂ ਲਾਪਤਾ ਸੀ ਅਤੇ ਗੋਤਾਖੋਰ ਲਾਸ਼ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ। ਹੁਣ ਨਹਿਰ ‘ਚੋਂ ਲਾਸ਼ ਮਿਲੀ ਹੈ। ਅੰਮ੍ਰਿਤਸਰ ਦੇ ਸੋਗ ਨਿਵਾਰਣ ਹਸਪਤਾਲ ਵਿੱਚ ਕੰਮ ਕਰਦੇ ਗ੍ਰੀਨ ਐਵੀਨਿਊ ਦੇ ਰਹਿਣ ਵਾਲੇ ਡਾਕਟਰ ਸੰਜੀਵ ਵੋਹਰਾ ਪਿਛਲੇ 2 ਦਿਨਾਂ ਤੋਂ ਲਾਪਤਾ ਸਨ। ਉਸ ਦੀ ਕਾਰ ਤਾਰਾ ਵਾਲਾ ਪੁਲ ਨੇੜੇ ਮਿਲੀ। ਉਸ ਦਾ ਫੋਨ ਦੋ ਦਿਨਾਂ ਤੋਂ ਬੰਦ ਸੀ।ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਪੁਲੀਸ ਨੇ ਗੱਡੀ ਮਿਲਣ ਮਗਰੋਂ ਗੋਤਾਖੋਰਾਂ ਨੂੰ ਨਹਿਰ ਵਿੱਚ ਉਤਾਰਿਆ ਅਤੇ ਲਾਸ਼ ਮਿਲੀ। ਆਤਮ ਹੱਤਿਆ ਦਾ ਸ਼ੱਕ ਹੈ।