News
ਏਮਜ਼ ਦੀਆਂ ਨਰਸਾਂ ਨਿਭਾ ਰਹੀਆਂ ਮਾਂ ਦਾ ਫ਼ਰਜ਼

ਜਿੱਥੇ ਪੂਰੇ ਦੇਸ਼ ਭਰ ‘ਚ ਕੋਰੋਨਾ ਨੇ ਹਾਹਾਕਾਰ ਮਚਾਈ ਹੋਈ ਹੈ ਓਥੇ ਹੀ ਛੱਤੀਸਗੜ੍ਹ ਦੇ ਕੋਰਬਾ ਜ਼ਿਲੇ ਦਾ ਕਟਘੋਰਾ ਇਨ੍ਹੀਂ ਦਿਨੀਂ ਕੋਰੋਨਾ ਦਾ ਹਾਟਸਪਾਟ ਬਣਿਆ ਹੋਇਆ ਹੈ। ਇੱਥੋਂ ਵੱਡੀ ਗਿਣਤੀ ਵਿੱਚ ਕੋਰੋਨਾ ਸਕਾਰਾਤਮਕ ਮਰੀਜ਼ ਸਾਹਮਣੇ ਆ ਰਹੇ ਹਨ। ਇੱਥੇ ਇੱਕ ਪੂਰਾ ਪਰਿਵਾਰ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਹੈ। ਇਕ ਤੋਂ ਬਾਅਦ ਇਕ ਪੰਜ ਵਿਅਕਤੀ ਕੋਰੋਨਾ ਪਾਜ਼ਟਿਵ ਪਾਏ ਗਏ ਹਨ, ਜਿਨ੍ਹਾਂ ਵਿਚੋਂ ਦੋ ਔਰਤਾਂ ਵੀ ਪਾਜ਼ੀਟਿਵ ਮਿਲੀਆਂ ਹਨ। ਇਨ੍ਹਾਂ ਔਰਤਾਂ ਦੀਆਂ ਛੋਟੀਆਂ ਕੁੜੀਆਂ ਹਨ। ਕੋਰੋਨਾ ਕਾਰਨ ਲੜਕੀਆਂ ਦੀ ਮਾਂ ਚਾਹ ਕੇ ਵੀ ਆਪਣਾ ਦੁੱਧ ਨਹੀਂ ਪਿਆ ਸਕਦੀਆਂ। ਬੱਚਿਆਂ ਦੀ ਦੇਖਭਾਲ ਕਰਨ ਲਈ ਇੱਥੇ ਕੋਈ ਮੌਜੂਦ ਨਹੀਂ ਹੈ ਕਿਉਂਕਿ ਪੂਰਾ ਪਰਿਵਾਰ ਪੀੜਤ ਹੈ। ਅਜਿਹੀ ਸਥਿਤੀ ਵਿੱਚ ਹਸਪਤਾਲ ਪ੍ਰਬੰਧਨ ਲੜਕੀਆਂ ਦੀ ਦੇਖਭਾਲ ਲਈ ਅੱਗੇ ਆਇਆ ਹੈ ਅਤੇ ਏਮਜ਼ ਹਸਪਤਾਲ ਦੀਆਂ ਨਰਸਾਂ ਲੜਕੀਆਂ ਦੀ ਮਾਂ ਦੀ ਡਿਊਟੀ ਅਦਾ ਕਰ ਰਹੀਆਂ ਹਨ। ਹਸਪਤਾਲ ਵਿਚੋਂ ਇਕ ਤਸਵੀਰ ਸਾਹਮਣੇ ਆਈ ਹੈ ਜਿਸ ਵਿਚ ਨਰਸਾਂ ਬੱਚਿਆਂ ਨੂੰ ਦੁੱਧ ਪਿਲਾ ਰਹੀਆਂ ਹਨ।
ਬੱਚਿਆਂ ਨੂੰ ਦੁਧ ਪਿਆਉਂਦੀਆਂ ਨਰਸਾਂ ਦੀ ਤਸਵੀਰ ਨੂੰ ਵੇਖਦਿਆਂ ਲੋਕ ਵੀ ਭਾਵੁਕ ਹੋ ਗਏ। ਦੋਵੇਂ ਕੋਰੋਨਾ ਪਾਜੀਟਿਵ ਔਰਤਾਂ ਦੀ ਦੋ ਛੋਟੀਆਂ ਬੱਚੀਆਂ ਹਨ, ਜਿਨ੍ਹਾਂ ਵਿਚੋਂ ਇਕ ਦੀ ਉਮਰ 22 ਮਹੀਨਿਆਂ ਅਤੇ ਦੂਜੀ ਤਿੰਨ ਮਹੀਨਿਆਂ ਦੀ ਹੈ। ਜਦੋਂ ਔਰਤ ਨੂੰ ਰਾਏਪੁਰ ਏਮਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਔਰਤ ਆਪਣੀਆਂ ਦੋਵੇਂ ਬੇਟੀਆਂ ਨੂੰ ਵੀ ਆਪਣੇ ਨਾਲ ਲੈਕੇ ਆਈ ਸੀ। ਸਿਹਤ ਵਿਭਾਗ ਦੀ ਟੀਮ ਨੇ ਦੋਵਾਂ ਬੱਚੀਆਂ ਦਾ ਕੋਰੋਨਾ ਟੈਸਟ ਵੀ ਕੀਤਾ। ਇਨ੍ਹਾਂ ਬੱਚੀਆਂ ਦੀ ਪਹਿਲੀ ਟੈਸਟ ਰਿਪੋਰਟ ਨੈਗਟਿਵ ਆਈ ਹੈ।