Connect with us

India

ਡਰਾਂਗੇ ਨਹੀਂ ਲੜਾਂਗੇ, ਅਫਵਾਹਾਂ ਤੋਂ ਬਚਾਂਗੇ

Published

on

ਕੋਰੋਨਾ ਵਾਇਰਸ ਦੀ ਦਹਿਸ਼ਤ ਪੂਰੀ ਦੁਨੀਆਂ ‘ਚ ਫੈਲੀ ਹੋਈ ਹੈ। ਇਸ ਵਾਇਰਸ ਕਰਕੇ ਸਰਕਾਰ ਨਵੇਂ ਨਵੇਂ ਫੈਸਲੇ ਜਨਤਾ ਦੀ ਸੁਰੱਖਿਆ ਲਈ ਲੈ ਰਹੀ ਹੈ। ਪਰ ਕਈ ਲੋਕਾਂ ਵੱਲੋ ਇਹਨਾ ਫੈਸਲਿਆਂ ਨੂੰ ਘੁਮਾ ਫਿਰਾ ਕੇ ਲੋਕਾਂ ਤੱਕ ਪਹੁੰਚਿਆ ਜਾ ਰਿਹਾ ਹੈ। ਇਸਦੇ ਨਾਲ ਹੀ ਬਾਕੀ ਦੀ ਜਨਤਾ ਵੀ ਬਿਨਾ ਜਾਂਚ ਪੜਤਾਲ ਕੀਤੇ ਪੋਸਟਾਂ ਨੂੰ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਸਾਂਝੇ ਵੀ ਕਰ ਰਹੀ ਹੈ।


ਜਿਵੇਂ ਕਿ ਵੀਰਵਾਰ ਨੂੰ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਕਿ ਸ਼ੁਕਰਵਾਰ ਰਾਤ 12 ਵਜੇ ਤੋਂ ਪ੍ਰਾਈਵੇਟ ‘ਤੇ ਸਰਕਾਰੀ ਬੱਸਾਂ ਬੰਦ ਕਰ ਦਿਤੀਆਂ ਜਾਣਗੀਆਂ। ਦੱਸ ਦਈਏ ਕਿ ਇਸ ਜਾਣਕਾਰੀ ਦੇ ਨਾਲ ਨਾਲ ਕੁਝ ਲੋਕਾਂ ਨੇ ਸਬਜੀ ਮੰਡੀਆਂ ਦੇ ਬੰਦ ਰਹਿਣ ਦੀ ਅਫਵਾਹ ਵੀ ਫੈਲਾ ਦਿੱਤੀ। ਇਸ ਅਫ਼ਵਾਹ ਦੇ ਕਾਰਨ ਲੋਕਾਂ ਦੇ ਵਿਚ ਹਫੜਾ ਦਫੜੀ ਮੱਚ ਗਈ । ਹਾਲਾਂਕਿ ਮੰਡੀ ਬੋਰਡ ਵਲੋਂ ਇਸ ਅਫਵਾਹ ਨੂੰ ਗ਼ਲਤ ਦੱਸਦਿਆਂ ਮੰਡੀ ‘ਚ ਘੋਸ਼ਣਾ ਕੀਤੀ ਕਿ ਮੰਡੀਆਂ ਰੋਜਾਨਾ ਵਾਂਗ ਖੁੱਲਿਆ ਰਹਿਣਗੀਆਂ।