Connect with us

Punjab

ਬੱਸ ਪਲਟਣ ਨਾਲ ਦਰਜਨ ਲੋਕ ਹੋਏ ਜ਼ਖ਼ਮੀ

Published

on

BUS ACCIDENT : ਖੰਨਾ ਵਿੱਚ ਸੜਕ ਹਾਦਸਾ ਵਾਪਰ ਗਿਆ ਹੈ। ਇੱਕ ਬੱਸ ਪਲਟਣ ਨਾਲ ਕਰੀਬ ਦਰਜਨ ਸਵਾਰੀ ਜ਼ਖ਼ਮੀ ਹੋ ਗਈਆਂ ਹਨ । ਰਹਿ ਹਾਦਸਾ ਮਹਿਲਾ ਕਾਰ ਚਾਲਕ ਦੀ ਗਲਤੀ ਕਾਰਨ ਵਾਪਰਿਆ ਹੈ। ਹਾਦਸਾ ਵਾਪਰਨ ਤੋਂ ਬਾਅਦ ਵੀ ਔਰਤ ਆਪਣੀ ਕਾਰ ਲੈ ਕੇ ਫਰਾਰ ਹੋ ਗਈ। ਹਾਦਸੇ ‘ਚ ਹੋਏ ਜ਼ਖ਼ਮੀਆਂ ਨੂੰ ਹਸਪਤਾਲ ਵਿੱਤ ਭਰਤੀ ਕਰਵਾਇਆ ਗਿਆ।

ਦੱਸ ਦਈਏ ਕੀ ਰਾੜਾ ਸਾਹਿਬ ਤੋਂ ਮਲੌਦ ਵੱਲ ਜਾ ਰਹੀ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ| ਇਹ ਹਾਦਸਾ ਮਹਿਲਾ ਕਾਰ ਚਾਲਕ ਦੀ ਗਲਤੀ ਕਾਰਨ ਵਾਪਰਿਆ। ਹਾਦਸੇ ਤੋਂ ਬਾਅਦ ਔਰਤ ਆਪਣੀ ਕਾਰ ਲੈ ਕੇ ਭੱਜ ਗਈ। ਬੱਸ ਡਰਾਈਵਰ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਜੇਕਰ ਬੱਸ ਸਿੱਧੀ ਰਹਿੰਦੀ ਤਾਂ ਕਾਰ ਦੇ ਉੱਪਰ ਚੜ੍ਹ ਸਕਦੀ ਸੀ। ਜਿਸ ਕਾਰਨ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢ ਕੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ।

ਉਧਰ ਹੀ ਹਸਪਤਾਲ ਦੇ ਡਾ. ਨੇ ਦੱਸਿਆ ਕਿ ਉਨ੍ਹਾਂ ਕੋਲ 6 ਔਰਤਾਂ ਨੂੰ ਇਲਾਜ ਲਈ ਲਿਆਂਦਾ ਗਿਆ ਸੀ । ਉਨ੍ਹਾਂਜਿਨ੍ਹਾਂ ਦੀ ਹਾਲਤ ਠੀਕ ਹੈ। ਦੋ ਦੇ ਸਿਰ ‘ਤੇ ਸੱਟ ਲੱਗੀ ਹੈ ਅਤੇ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ।