Punjab
ਦ੍ਰੋਪਦੀ ਮੁਰਮੂ ਬਣੀ ਦੇਸ਼ ਦੀ 15ਵੀਂ ਰਾਸ਼ਟਰਪਤੀ

ਨਵੀਂ ਦਿੱਲੀ :
ਦੇਸ਼ ਨੂੰ ਨਵਾਂ ਰਾਸ਼ਟਰਪਤੀ ਮਿਲ ਗਿਆ ਹੈ। ਰਾਸ਼ਟਰਪਤੀ ਚੋਣ ‘ਚ ਦ੍ਰੋਪਦੀ ਮੁਰਮੂ ਨੇ ਜਿੱਤ ਹਾਸਿਲ ਕੀਤੀ ਹੈ। ਇਸ ਦੇ ਨਾਲ ਉਹ ਦੇਸ਼ ਦੇ 15ਵੀਂ ਰਾਸ਼ਟਰਪਤੀ ਬਣ ਗਏ ਹਨ। ਤੀਜੇ ਦੌਰ ਦੀ ਗਿਣਤੀ ਵਿੱਚ ਦ੍ਰੋਪਦੀ ਮੁਰਮੂ ਨੇ ਹੀ ਜਿੱਤ ਹਾਸਿਲ ਕੀਤੀ ਸੀ। ਉਹ ਦੇਸ਼ ਦੀ ਪਹਿਲੀ ਆਦਿਵਾਸੀ ਰਾਸ਼ਟਰਪਤੀ ਵੀ ਬਣ ਗਏ ਹਨ। ਦ੍ਰੋਪਦੀ ਮੁਰਮੂ ਨੂੰ ਕੁੱਲ 5 ਲੱਖ 77 ਹਜ਼ਾਰ 777 ਵੋਟਾਂ ਮਿਲੀਆਂ।
ਦੂਜੇ ਪਾਸੇ ਉਪ ਰਾਸ਼ਟਰਪਤੀ ਚੋਣ ਵਿੱਚ ਵਿਰੋਧੀ ਧਿਰ ਦੀ ਏਕਤਾ ਨੂੰ ਵੱਡਾ ਝਟਕਾ ਲੱਗਾ ਹੈ। ਰਾਸ਼ਟਰਪਤੀ ਚੋਣ ਵਿੱਚ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਦਾ ਸਮਰਥਨ ਕਰਨ ਵਾਲੀ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ) ਨੇ ਉਪ ਰਾਸ਼ਟਰਪਤੀ ਚੋਣ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ ਹੈ। ਮਮਤਾ ਬੈਨਰਜੀ ਦੀ ਪਾਰਟੀ ਐਨ.ਡੀ.ਏ ਅਤੇ ਵਿਰੋਧੀ ਧਿਰ ਦੋਵਾਂ ਦੇ ਉਮੀਦਵਾਰਾਂ ਦਾ ਸਮਰਥਨ ਨਹੀਂ ਕਰੇਗੀ। ਉਹ ਖੁਦ ਵੋਟਿੰਗ ‘ਚ ਹਿੱਸਾ ਨਹੀਂ ਲੈਣਗੇ। ਯਸ਼ਵੰਤ ਸਿਨਹਾ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਜਿੱਤ ‘ਤੇ ਦਿੱਤੀ ਵਧਾਈ
ਉਨ੍ਹਾਂ ਵਿਰੋਧੀ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਵੱਡੇ ਫ਼ਰਕ ਨਾਲ ਹਰਾਇਆ। ਇਸ ਜਿੱਤ ਤੋਂ ਬਾਅਦ ਉਨ੍ਹਾਂ ਨੂੰ ਹਰ ਪਾਸਿਓਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਯਸ਼ਵੰਤ ਸਿਨਹਾ ਨੇ ਵੀ ਦ੍ਰੋਪਦੀ ਮੁਰਮੂ ਨੂੰ ਜਿੱਤ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਉਹ ਬਿਨਾਂ ਕਿਸੇ ਡਰ ਜਾਂ ਪੱਖ ਤੋਂ ਸੰਵਿਧਾਨ ਦੀ ਰਖ਼ਵਾਲਾ ਵਜੋਂ ਕੰਮ ਕਰੇਗੀ।