Corona Virus
ਠੇਕੇਦਾਰਾਂ ਦੀ ਬਦਮਾਸ਼ੀ, ਪ੍ਰਵਾਸੀ ਮਜ਼ਦੂਰਾਂ ਨਾਲ ਠੱਗੀ ਮਾਰਨ ਵਾਲੇ ਚੰਡੀਗੜ੍ਹ ਦੇ ਨਿੱਜੀ ਕਾਲਜ ਦੀਆਂ ਬੱਸਾਂ ਦੇ ਡਰਾਇਵਰ ਗ੍ਰਿਫ਼ਤਾਰ

ਮੋਹਾਲੀ, 10 ਮਈ 2020 (ਆਸ਼ੂ ਅਨੇਜਾ): ਮੋਹਾਲੀ ਦੇ ਪਿੰਡ ਮਦਨਪੁਰੀ ਵਿਚ ਅੱਜ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਕੁਝ ਲੋਕ ਪ੍ਰਵਾਸੀ ਮਜ਼ਦੂਰਾਂ ਨੂੰ ਬਿਹਾਰ ਅਤੇ ਉੱਤਰ ਪ੍ਰਦੇਸ਼ ਭੇਜਣ ਦੇ ਨਾਂ ਤੇ 3000 ਤੋਂ 5000 ਰੁਪਏ ਦੀ ਰਕਮ ਲੈ ਰਹੇ ਸਨ। ਜਿਨ੍ਹਾਂ ਨੂੰ ਮੋਹਾਲੀ ਦੇ ਇਕ ਸਮਾਜ ਸੇਵਕ ਨੇ ਪਕੜਿਆ। ਇਹ ਬੱਸਾਂ ਇੱਕ ਨਿੱਜੀ ਕਾਲਜ ਦੀਆਂ ਸਨ।ਸਮਾਜ ਸੇਵੀ ਨੇ ਜਦੋਂ ਇਨ੍ਹਾਂ ਬੱਸਾਂ ਦੇ ਡਰਾਇਵਰਾਂ ਤੋਂ ਸਰਕਾਰੀ ਪ੍ਰਮਿਸ਼ਨ ਬਾਰੇ ਪੁੱਛਿਆ ਗਿਆ ਤਾਂ ਬੱਸ ਡਰਾਈਵਰ ਜਵਾਬ ਨਹੀਂ ਦੇ ਸਕੇ। ਜਿਸ ਤੋਂ ਬਾਅਦ ਮੋਹਾਲੀ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੌਕੇ ‘ਤੇ ਪਹੁੰਚੇ ਐਸ ਐਚ ਓ ਮਨਫੂਲ ਸਿੰਘ ਨੇ ਬੱਸਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।