Punjab
ਡਾਕ ਪਾਰਸਲ ਕਰਨ ਦੇ ਬਹਾਨੇ ਨਸ਼ਾ ਤਸਕਰ ਕਰਦਾ ਸੀ ਨਸ਼ਾ ਪਾਰਸਲ, ਗੁਰਦਾਸਪੁਰ ਪੁਲਿਸ ਨੇ 11 ਕਿੱਲੋ ਭੁੱਕੀ ਸਮੇਤ ਕੀਤਾ ਕਾਬੂ

ਜਿਲਾ ਗੁਰਦਾਸਪੁਰ ਦੇ ਥਾਣਾ ਤਿੱਬੜ ਦੀ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਗਿਆਰਾਂ ਕਿੱਲੋ 500 ਗ੍ਰਾਮ ਭੁੱਕੀ ਸਮੇਤ ਕੀਤਾ ਗਿਰਫਤਾਰ,,,ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਚ ਓ ਅਮਰੀਕ ਸਿੰਘ ਨੇ ਕਿਹਾ ਕਿ ਘਲੂਘਾਰਾ ਸਮਾਗਮ ਦੇ ਸੰਬੰਧ ਵਿੱਚ ਥਾਣਾ ਤਿੱਬੜ ਦੀ ਪੁਲੀਸ ਵੱਲੋਂ ਵਿਸ਼ੇਸ਼ ਨਾਕੇਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਦੌਰਾਨ ਇੱਕ ਗੱਡੀ ਦੇ ਡਰਾਈਵਰ ਵਲੋ ਡਰਦੇ ਹੋਏ ਪੁਲੀਸ ਤੋ ਬਚਨ ਲਈ ਪਲਾਸਟਿਕ ਦੀ ਬੋਰੀ ਗੱਡੀ ਵਿਚੋਂ ਬਾਹਰ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਹੀ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਅਤੇ ਜਦੋ ਪਲਾਸਟਿਕ ਦੀ ਬੋਰੀ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ ਵਿਚੋਂ 11 ਕਿੱਲੋ ਤੋ ਵੱਧ ਭੁੱਕੀ ਬਰਾਮਦ ਕੀਤੀ ਗਈ ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।