Punjab
ਇੰਡੀਗੋ ਕਾਰ ਦੀ ਤਲਾਸ਼ੀ ਬਾਅਦ 1 ਕਿੱਲੋ ਅਫੀਮ ਬਰਾਮਦ, ਦੋਸ਼ੀ ਖਿਲਾਫ਼ ਐਨਡੀਪੀਸੀ ਐਕਟ ਦਾ ਮਾਮਲਾ ਦਰਜ
ਨਾਭਾ, 01 ਜੁਲਾਈ (ਭੁਪਿੰਦਰ ਸਿੰਘ): ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਲਈ ਹਰ ਦਿਨ ਨਸ਼ਾ ਤਸਕਰਾਂ ਨੂੰ ਸਲਾਖ਼ਾਂ ਪਿੱਛੇ ਪਹੁੰਚਾ ਰਹੀ ਹੈ। ਜਿਸ ਦੇ ਤਹਿਤ ਨਾਭਾ ਸਦਰ ਪੁਲਿਸ ਵੱਲੋਂ ਬੀਤੀ ਰਾਤ ਮੈਂਹਸ ਪਿੰਡ ਨਾਕਾ ਲਗਾ ਮੁਖ਼ਬਰੀ ਦੇ ਆਧਾਰ ਤੇ ਪੁਲਿਸ ਨੇ ਇੰਡੀਗੋ ਕਾਰ ਦੀ ਤਲਾਸ਼ੀ ਤੋਂ ਬਾਅਦ ਉਸ ਵਿਚੋਂ 1 ਕਿੱਲੋ ਅਫੀਮ ਬਰਾਮਦ ਕਰਕੇ ਦੋਸ਼ੀ ਖਿਲਾਫ਼ ਐਨਡੀਪੀਸੀ ਐਕਟ ਦਾ ਮਾਮਲਾ ਦਰਜ ਕਰ ਲਿਆ ਹੈ।
ਇਹ ਜੋ ਵਿਅਕਤੀ ਮੂੰਹ ਲੁਕਾ ਕੇ ਪੁਲਿਸ ਦੀ ਗ੍ਰਿਫ਼ਤ ਵਿੱਚ ਖੜ੍ਹਾ ਹੈ ਇਹ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਦਾ ਕੰਮ ਕਰਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਕੁਰਾਹੇ ਪਾ ਰਿਹਾ ਹੈ। ਇਸ ਵੱਲੋਂ ਨਸ਼ਾ ਤਸਕਰੀ ਕਰਦੇ ਹੋਏ ਕਾਫੀ ਲੰਬਾ ਅਰਸਾ ਹੋ ਗਿਆ ਸੀ ਪਰ ਪੁਲੀਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਸੀ ਅਤੇ ਹੁਣ ਇੱਕ ਕਿੱਲੋ ਅਫ਼ੀਮ ਸਮੇਤ ਪੁਲਸ ਨੇ ਰੰਗੇ ਹੱਥੀਂ ਕਾਬੂ ਕਰ ਲਿਆ ਹੈ।
ਇਸ ਮੌਕੇ ਤੇ ਨਾਭਾ ਸਦਰ ਦੇ ਐਸਐਚਓ ਜੈਇੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਕਾਰ ਇੰਡੀਗੋ ਜੋ ਨਾਭਾ ਆ ਰਹੀ ਹੈ ਉਸ ਵਿੱਚ ਨਸ਼ਾ ਲਿਆਂਦਾ ਜਾ ਰਿਹਾ ਹੈ ਕਾਰ ਦੀ ਤਲਾਸ਼ੀ ਲੈਣ ਮਗਰੋਂ ਉਸ ਵਿੱਚੋਂ ਅਫੀਮ ਨਿਕਲੀ ਜੋ ਕਿ ਇੱਕ ਕਿਲੋ ਸੀ ਕਾਰ ਸਵਾਰ ਨੂੰ ਮੌਕੇ ਤੇ ਹੀ ਫੜ ਲਿਆ ਗਿਆ ਹੈ। ਸਦਰ ਪੁਲਿਸ ਵੱਲੋਂ ਐਨਡੀਪੀਸੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਅਮਲ ਲਿਆਂਦੀ ਜਾ ਰਹੀ ਹੈ।