India
ਓਵਰਵੇਟ ਹੋਣ ਕਾਰਨ ਵਿਨੇਸ਼ ਫੋਗਾਟ ਨਹੀਂ ਖੇਡੇਗੀ ਫਾਈਨਲ ਮੁਕਾਬਲਾ
PARIS OLYMPICS 2024 : ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ 2024 ਦੇ ਮਹਿਲਾ ਫ੍ਰੀਸਟਾਈਲ 50 ਕਿਲੋਗ੍ਰਾਮ ਸੈਮੀਫਾਈਨਲ ਵਿੱਚ ਕਿਊਬਾ ਦੀ ਯੂਸਨੇਲਿਸ ਗੁਜ਼ਮੈਨ ਲੋਪੇਜ਼ ਨੂੰ 5-0 ਨਾਲ ਹਰਾਇਆ ਸੀ । ਇਸ ਨਾਲ ਨੇਸ਼ ਫੋਗਾਟ ਨੇ ਫਾਈਨਲ ‘ਚ ਪਹੁੰਚ ਕੇ ਦੇਸ਼ ਲਈ 1 ਤਗਮਾ ਪੱਕਾ ਕਰ ਲਿਆ ਸੀ।
- ਓਵਰਵੇਟ ਹੋਣ ਕਾਰਨ ਵਿਨੇਸ਼ ਫੋਗਾਟ Disqualify
- ਫਾਈਨਲ ਨਹੀਂ ਖੇਡ ਸਕੇਗੀ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ
- 50 ਕਿੱਲੋ ਤੋਂ 100 ਗ੍ਰਾਮ ਵੱਧ ਪਾਇਆ ਗਿਆ ਵਜ਼ਨ
ਅੱਜ ਫਾਈਨਲ ਮੁਕਾਬਲਾ ਸੀ ਜਿਸ ਵਿਚ ਓਵਰਵੇਟ ਹੋਣ ਕਾਰਨ ਵਿਨੇਸ਼ ਫੋਗਾਟ ਨੂੰ Disqualify ਕਰ ਦਿੱਤਾ ਗਿਆ ਹੈ। ਵਿਨੇਸ਼ ਫੋਗਾਟ ਦਾ ਤਗਮਾ ਜਿੱਤਣ ਦਾ ਸੁਪਨਾ ਅਧੂਰਾ ਹੀ ਰਹਿ ਗਿਆ ਹੈ। ਵਿਨੇਸ਼ ਪਹਿਲੀ ਵਾਰ 50 ਕਿਲੋ ਵਿੱਚ ਚੁਣੌਤੀਪੂਰਨ ਸੀ। ਪਹਿਲਾਂ ਭਾਰਤੀ ਪਹਿਲਵਾਨ 53 ਕਿਲੋ ਵਿੱਚ ਖੇਡਦੇ ਸਨ। ਸਵੇਰੇ ਗੋਲਡ ਮੈਡਲ ਮੈਚ ਤੋਂ ਪਹਿਲਾਂ ਵਜ਼ਨ ਦੌਰਾਨ ਵਿਨੇਸ਼ ਫੋਗਾਟ ਦਾ ਵਜ਼ਨ 100 ਗ੍ਰਾਮ ਵੱਧ ਪਾਇਆ ਗਿਆ। ਅਜਿਹੇ ‘ਚ ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ।ਭਾਰਤੀ ਓਲੰਪਿਕ ਸੰਘ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ।