Connect with us

Punjab

ਮਹਿਲਾ ਦੀ ਮੌਤ ਤੋਂ ਬਾਅਦ ਰਿਪੋਰਟ ਪਾਈ ਗਈ ਕੋਰੋਨਾ ਪਾਜ਼ੀਟਿਵ

Published

on

ਬਰਨਾਲਾ ਦੇ ਵਿਚ ਇੱਕ ਮਹਿਲਾ ਨੂੰ ਸਾਹ ਲੈਣ ‘ਚ ਦਿੱਕਤ ਆ ਰਹੀ ਸੀ ਤਾਂ ਇਸਨੂੰ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਬੀਤੇ ਦਿਨ ਇਸ ਮਹਿਲਾ ਦੀ ਮੌਤ ਹੋ ਗਈ। ਇਸਦੇ ਅੰਦਰ ਕੋਰੋਨਾ ਦੇ ਲੱਛਣ ਦਿਖਾਈ ਦੇਣ ਕਾਰਨ ਇਸਦੇ ਪਰਿਵਾਰ ਦੇ 9 ਮੈਂਬਰਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤਾ ਗਿਆ ਹੈ ਤੇ ਨਾਲ ਹੀ ਇਹਨਾਂ ਨੂੰ ਕੋਰਨਟਾਈਨ ਕੀਤਾ ਗਿਆ ਅਤੇ ਉਸਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ।


ਇਸ ਬਾਰੇ ਗੱਲ ਕਰਦਿਆਂ ਬਰਨਾਲਾ ਸਿਵਿਲ ਸਰਜਨ ਦੇ ਡਾਕਟਰ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਕੋਰੋਨਾ ਵਾਇਰਸ ਦੇ ਕਾਰਨ ਮਹਿਲਾ ਦੀ ਮੌਤ ਹੋ ਗਈ ਜਿਸਦੀ ਕੋਈ ਵੀ ਟ੍ਰੇਵਲ ਹਿਸਟਰੀ ਨਹੀਂ ਪਾਈ ਗਈ ਹੈ। ਔਰਤ ਦਾ ਪਤੀ ਟਰੱਕ ਚਲਾਉਂਦਾ ਹੈ ਜੋ 12 ਦਿਨ ਪਹਿਲਾਂ ਦੂਜੇ ਸੂਬੇ ਤੋਂ ਆਇਆ ਸੀ। ਦੱਸ ਦਈਏ ਕਿ ਹੁਣ ਤੱਕ ਬਰਨਾਲਾ ਵਿੱਚ ਕੋਰੋਨਾ ਦੇ 2 ਪਾਜ਼ਿਟਿਵ ਕੇਸ ਸਾਹਮਣੇ ਆ ਚੁੱਕੇ ਹਨ।