Amritsar
ਕੋਰੋਨਾ ਵਾਇਰਸ ਦਾ ਕਹਿਰ, ਅਟਾਰੀ-ਵਾਹਘਾ ਬਾਰਡਰ ਰਾਹੀਂ ਪਾਕਿਸਤਾਨ ਤੋਂ ਆਵਾਜਾਈ ਬੰਦ

ਅੰਮ੍ਰਿਤਸਰ, 13 ਮਾਰਚ : ਕੋਰੋਨਾ ਵਾਇਰਸਨ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਿੱਥੇ ਲੋਕਾਂ ਨੂੰ ਲੋੜ ਅਨੁਸਾਰ ਹਰ ਸਮੇਂ ਕੋਰੋਨਾ ਤੋਂ ਬਚਣ ਲਈ ਅਲੱਗ-ਅਲੱਗ ਤਰੀਕੇ ਦੱਸੇ ਜਾ ਰਹੇ ਹਨ ਤਾਕਿ ਹਰ ਕੋਈ ਆਪਣੀ ਸੁਰੱਖਿਆ ਕਰ ਸਕਣ ਤੇ ਹੁਣ ਕੋਰੋਨਾ ਨੇ ਭਾਰਤ ਦੇ ਵਿੱਚ ਵੀ ਐਂਟਰੀ ਕਰ ਦਿਤੀ ਹੈ। ਜਿਵੇਂ ਹੀ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਓੁਦੇੋਂ ਹੀ ਅਟਾਰੀ ਬਾਰਡਰ ਤੇ ਇਸਤੋਂ ਬਚਣ ਲਈ ਸਖ਼ਤ ਕਦਮ ਚੁੱਕੇ ਜਾ ਚੁੱਕੇ ਹਨ।

ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿਚ ਕੋਰੋਨਾ ਤੋਂ ਬਚਣ ਦੇ ਲਈ ਅਟਾਰੀ-ਵਾਹਗਾ ਬਾਰਡਰ ਤੋਂ ਆਣ ਜਾਣ ਵਾਲੇ ਲੋਕਾਂ ਤੇ ਰੋਕ ਲਗਾ ਦਿੱਤੀ ਗਈ ਹੈ। ਇਨ੍ਹਾਂ ਵਿੱਚੋ ਪਾਕਿਸਤਾਨੀ ਯਾਤਰੀਆਂ ਦੇ ਅਲਾਵਾ ਅਫਗਾਨਿਸਤਾਨ ਤੋਂ ਟਰੱਕ ਰਾਹੀ ਸਾਮਾਨ ਲੈ ਕੇ ਆਣ ਜਾਣ ਵਾਲੇ ਵੀ ਸ਼ਾਮਲ ਹੋਣਗੇ । ਕਸਟਮ ਵਿਭਾਗ ਨੇ ਕਿਹਾ ਕਿ ਸਰਕਾਰ ਵਲੋਂ ਦਿੱਤੀ ਹਰ ਹਿਦਾਇਤਾਂ ਨੂੰ ਪਹਿਲ ਦਿੱਤੀ ਜਾਵੇਗੀ।