Connect with us

Punjab

ਸੰਤ ਸੀਚੇਵਾਲ ਦੇ ਯਤਨਾ ਸਦਕਾ ਹਾਂਗ ਕਾਂਗ ‘ਚ ਠੋਕਰਾਂ ਖਾ ਰਹੇ ਨੌਜਵਾਨ ਦੀ ਹੋਈ ਵਤਨ ਵਾਪਸੀ

Published

on

6 ਅਪ੍ਰੈਲ 2024: ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੇ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਸਦੇ ਕਾਰੋਬਾਰ ਸਾਥੀ ਨੇ ਉਸ ਨਾਲ 22 ਲੱਖ ਦੀ ਠੱਗੀ ਮਾਰ ਲਈ ਸੀ, ਜਿਸ ਨੇ ਹਾਂਗ ਕਾਂਗ ਵਿੱਚ ਉਸਦਾ ਸਾਰਾ ਜੀਵਨ ਹੀ ਬਦਲ ਕੇ ਰੱਖ ਦਿੱਤਾ ਸੀ। ਉਸ ਨੇ ਦੱਸਿਆ ਕਿ ਇਸ ਧੋਖੇ ਕਾਰਨ ਦਿਮਾਗ ‘ਤੇ ਅਜਿਹਾ ਸਦਮਾ ਲੱਗਾ ਕਿ ਉਹ ਉੱਥੇ ਆਪਣਾ ਮਾਨਸਿਕ ਸੰਤੁਲਨ ਗਵਾ ਬੈਠਾ ਸੀ। ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ 9 ਸਾਲ ਪਹਿਲਾਂ ਭਾਰਤ ਤੋਂ ਹਾਂਗ ਕਾਂਗ ਗਿਆ ਸੀ। ਜਿੱਥੇ ਉਸਦਾ ਵਧੀਆ ਕੰਮ-ਕਾਰ ਚੱਲ ਰਿਹਾ ਸੀ। ਸਾਲ 2023 ਦੌਰਾਨ ਉਸਦੀ ਉੱਥੇ ਇੱਕ ਪੰਜਾਬੀ ਪਰਿਵਾਰ ਨਾਲ ਮੁਲਾਕਾਤ ਹੋਈ ਜਿਹਨਾਂ ਵੱਲੋਂ ਹਾਂਗ ਕਾਂਗ ਵਿੱਚ ਮਿਲਕੇ ਹੋਟਲ (ਰੈਸਟਰੋਟੈਂਟ) ਖੋਹਲਣ ਦੀ ਪੇਸ਼ਕਸ਼ ਕੀਤੀ ਸੀ।

 

ਉਸ ਵੱਲੋਂ ਉਹਨਾਂ ਤੇ ਵਿਸ਼ਵਾਸ਼ ਕਰਦਿਆ ਹੋਇਆ ਆਪਣੀ ਜੀਵਨ ਭਰ ਦੀ ਕਮਾਈ ਲਗਾ ਕਿ ਹੋਟਲ ਖੋਲ੍ਹਿਆ ਗਿਆ ਸੀ, ਪਰ ਹੋਟਲ ਖੋਹਲਣ ਦੇ ਕੁੱਝ ਮਹੀਨਿਆਂ ਬਾਅਦ ਹੀ ਉਸਦੇ ਸਾਥੀ ਵੱਲੋਂ ਉਸਨੂੰ ਹੋਟਲ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਜਿਸਤੋਂ ਬਾਅਦ ਉਸਨੇ ਇਨਸਾਫ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਉਸਦੀ ਉੱਥੇ ਕਿਸੇ ਵੀ ਨਹੀ ਬਾਂਹ ਨਾਂਹ ਫੜੀ। ਜਿਸਦਾ ਉਸਦੇ ਦਿਮਾਗ ਤੇ ਬਹੁਤ ਡੂੰਘਾ ਅਸਰ ਹੋਇਆ ਸੀ। ਉਸਨੇ ਦੱਸਿਆ ਕਿ ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਨ ਤੋਂ ਬਾਅਦ ਉੱਥੇ ਦੀ ਪੁਲਿਸ ਵੱਲੋਂ ਉਸਨੂੰ ਉੱਥੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਸੀ। ਜਿੱਥੇ ਉਸਦਾ ਕਰੀਬਨ 2 ਮਹੀਨਿਆਂ ਤੱਕ ਇਲਾਜ਼ ਚੱਲਦਾ ਰਿਹਾ।

 

ਇਸ ਮੌਕੇ ਬਲਜਿੰਦਰ ਦੇ ਨਾਲ ਆਏ ਉਸਦੇ ਭਰਾ ਜਗਤਾਰ ਸਿੰਘ ਨੇ ਕਿਹਾ ਕਿ ਸੰਤ ਸੀਚੇਵਾਲ ਵੱਲੋ ਲਗਾਤਾਰ ਉਸਦੇ ਭਰਾ ਬਲਜਿੰਦਰ ਦੇ ਕੇਸ ਦੀ ਕੀਤੀ ਗਈ ਪੈਰਵਾਈ ਕਾਰਨ ਹੀ ਬਲਜਿੰਦਰ ਨਾਜ਼ੁਕ ਹਲਾਤਾਂ ਵਿੱਚੋਂ ਨਿਕਲ ਕਿ ਵਾਪਿਸ ਪਹੁੰਚ ਪਾਇਆ ਹੈ। ਉਹਨਾਂ ਕਿਹਾ ਕਿ ਬਲਜਿੰਦਰ ਦੇ ਹਲਾਤਾਂ ਬਾਰੇ ਉਹਨਾਂ ਨੂੰ ਜਦੋਂ ਪਤਾ ਲੱਗਾ ਤਾਂ ਉਹਨਾਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹਨਾਂ ਦੀ ਕਿਧਰੇ ਵੀ ਸੁਣਵਾਈ ਨਹੀ ਸੀ ਹੋ ਰਹੀ। ਉਹਨਾਂ ਦੱਸਿਆ ਕਿ ਉਹਨਾਂ ਜਦੋਂ ਅਖਬਾਰ ਵਿੱਚ ਸੰਤ ਸੀਚੇਵਾਲ ਜੀ ਵੱਲੋਂ ਨੌਜਵਾਨਾਂ ਦੀ ਭਾਰਤ ਵਾਪਸੀ ਬਾਰੇ ਖਬਰ ਦੇਖੀ ਤਾਂ ਉਹਨਾਂ 20 ਅਕਤੂਬਰ 2023 ਨੂੰ ਸੰਤ ਸੀਚੇਵਾਲ ਤੱਕ ਪਹੁੰਚ ਕੀਤੀ। ਜਿਹਨਾਂ ਇਸ ਮਾਮਲੇ ਨੂੰ ਤੁਰੰਤ ਹੀ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ ਤੇ ਬਲਜਿੰਦਰ 14 ਮਾਰਚ 2024 ਨੂੰ ਸਹੀ ਸਲਾਮਤ ਪਰਿਵਾਰ ਵਿੱਚ ਆ ਗਿਆ ਹੈ। ਉਹਨਾਂ ਵੱਲੋਂ ਹਾਂਗਕਾਂਗ ਵਿਚਲੇ ਗੁਰਦੁਆਰੇ ਦੇ ਪ੍ਰਧਾਨ ਦਾ ਵੀ ਧੰਨਵਾਦ ਕੀਤਾ ਗਿਆ ਜਿਹਨਾਂ ਵੱਲੋਂ ਬਲਜਿੰਦਰ ਨੂੰ ਸਾਂਭਿਆ ਗਿਆ।

 

ਜਾਣਕਾਰੀ ਦਿੰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆ ਕਿਹਾ ਉਹਨਾਂ ਵੱਲੋ ਇਸ ਸੰਬੰਧੀ ਉਠਾਏ ਗਏ ਠੋਸ ਕਦਮਾ ਸਦਕਾ ਹੀ ਇਹ ਨੌਜਵਾਨ ਮਾੜੇ ਹਾਲਾਤਾਂ ਚੋਂ ਨਿਕਲ ਕੇ ਆਪਣੇ ਪਰਿਵਾਰ ਵਿੱਚ ਪਹੁੰਚ ਪਾਇਆ ਹੈ। ਸੰਤ ਸੀਚੇਵਾਲ ਨੇ ਦੱਸਿਆ ਉਹਨਾਂ ਕੋਲੋਂ ਬਹੁਤੇ ਕੇਸ ਅਜਿਹੇ ਆ ਰਹੇ ਹਨ ਜੋ ਜਾਂ ਤਾਂ ਏਜੰਟਾਂ ਜਾਂ ਆਪਣਿਆ ਵੱਲੋਂ ਦਿੱਤੇ ਧੋਖੇ ਕਾਰਨ ਵਿਦੇਸ਼ਾਂ ਵਿੱਚ ਫਸ ਜਾਂਦੇ ਹਨ ਤੇ ਉੱਥੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੋ ਰਹੇ ਹਨ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਵਿਦੇਸ਼ਾਂ ਵੱਲ ਜਾਣ ਦੀ ਇਸ ਤਾਂਘ ਵਿੱਚ ਇੰਨੇ ਵੀ ਅੰਨ੍ਹੇ ਨਾ ਹੋ ਹੋਵੋ ਕਿ ਲਾਲਚ ਵਿੱਚ ਆ ਕੇ ਆਪਣੇ ਹੱਥੀ ਹੀ ਆਪਣੀ ਜ਼ਿੰਦਗੀਆਂ ਨੂੰ ਖਤਰੇ ਵਿੱਚ ਪਾ ਲਉ।