India
ਕਰਨਾਟਕ ਦੇ ਝਾਰਖੰਡ ਵਿਖੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਝਾਰਖੰਡ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸਿਸਮੋਲੌਜੀ ਮੁਤਾਬਿਕ, ਕਰਨਾਟਕ ਦੇ ਹੰਪੀ ‘ਚ ਸਵੇਰੇ 6.55 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉੱਥੇ ਹੀ ਝਾਰਖੰਡ ਦੇ ਜਮਸ਼ੇਦਪੁਰ ‘ਚ ਵੀ 6.55 ਵਜੇ ਹੀ ਭੂਚਾਲ ਦੇ ਝਟਕਿਆਂ ਨਾਲ ਲੋਕ ਡਰ ਗਏ ਤੇ ਘਰਾਂ ਤੋਂ ਬਾਹਰ ਨਿਕਲ ਆਏ। ਦੱਸਿਆ ਜਾ ਰਿਹਾ ਹੈ ਕਿ ਹੰਪੀ ‘ਚ ਭੂਚਾਲ ਦੇ ਝਟਕਿਆਂ ਦੀ ਤੀਬਰਤਾ ਰਿਕਟਰ ਸਕੇਲ ‘ਤੇ 4.0 ਮਾਪੀ ਗਈ ਹੈ। ਉੱਥੇ ਹੀ ਜਮਸ਼ੇਦਪੁਰ ‘ਚ ਭੂਚਾਲ ਦੀ ਤੀਬਰਤਾ ਹੰਪੀ ਤੋਂ ਜ਼ਿਆਦਾ 4.7 ਰਹੀ। ਭੂਚਾਲ ਤੋਂ ਬਾਅਦ ਲੋਕਾਂ ਦੇ ਦਿਲਾਂ ‘ਚ ਦਹਿਸ਼ਤ ਹੈ। ਹਾਲਾਂਕਿ, ਸ਼ਹਿਰ ‘ਚ ਕਿਸੇ ਵੀ ਤਰੀਕੇ ਦੇ ਜਾਨ-ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।