World
ਪੱਛਮੀ ਨੇਪਾਲ ‘ਚ ਲੱਗੇ ਭੂਚਾਲ ਦੇ ਝਟਕੇ,ਜਾਣੋ ਮਾਮਲਾ
ਪੱਛਮੀ ਨੇਪਾਲ ‘ਚ ਮੰਗਲਵਾਰ ਨੂੰ ਰਿਕਟਰ ਪੈਮਾਨੇ ‘ਤੇ 4.1 ਦੀ ਤੀਬਰਤਾ ਵਾਲਾ ਭੂਚਾਲ ਆਇਆ, ਜਿਸ ਨਾਲ ਕਿਸੇ ਜਾਨੀ ਜਾਂ ਨੁਕਸਾਨ ਦੀ ਤੁਰੰਤ ਰਿਪੋਰਟ ਨਹੀਂ ਹੈ। ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਭੂਚਾਲ ਦਾ ਕੇਂਦਰ ਕਾਠਮੰਡੂ ਤੋਂ 140 ਕਿਲੋਮੀਟਰ ਪੱਛਮ ਵਿੱਚ ਗੋਰਖਾ ਜ਼ਿਲ੍ਹੇ ਦੇ ਬਲੂਵਾ ਖੇਤਰ ਵਿੱਚ ਸੀ।
ਭੂਚਾਲ ਸਥਾਨਕ ਸਮੇਂ ਅਨੁਸਾਰ ਸ਼ਾਮ 6:50 ਵਜੇ ਆਇਆ। ਅਧਿਕਾਰੀਆਂ ਮੁਤਾਬਕ 4.1 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਗੁਆਂਢੀ ਲਾਮਜੁੰਗ ਅਤੇ ਤਾਨਹੂ ਜ਼ਿਲ੍ਹਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਹਾਲਾਂਕਿ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।