Punjab
ਈ ਡੀ ਵਲੋਂ ਮੁਖ ਮੰਤਰੀ ਚਰਨਜੀਤ ਚੰਨੀ ਦੇ ਰਿਸ਼ਤੇਦਾਰ ਦੀ ਗ੍ਰਿਫਤਾਰੀ

ਈ ਡੀ ਵਲੋਂ ਮੁਖ ਮੰਤਰੀ ਚਰਨਜੀਤ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਹਨੀ ਦੀ ਗ੍ਰਿਫਤਾਰੀ ਨੂੰ ਲੈਕੇ ਰਾਜਨੀਤੀ ਗਰਮਾਈ ਹੋਈ ਹੈ ਕਾਂਗਰਸ ਪਾਰਟੀ ਵਲੋਂ ਇਸ ਨੂੰ ਰਾਜਨੀਤੀ ਬਦਲਾਖੋਰੀ ਕਰਾਰ ਦੇ ਰਹੀ ਹੈ ਵਿਧਾਨ ਸਭਾ ਹਲਕਾ ਡੇਰਾ ਬਾਬਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਰੈਡ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਚੋਣਾਂ ਚ ਹੋ ਰਹੇ ਹਨ ਅਤੇ ਜੇਕਰ ਕਾਰਵਾਈ ਕਰਨੀ ਹੈ ਤਾ ਆਪਣੇ ਚਾਹਤੇ ਬਿਕਰਮਜਿੱਤ ਮਜੀਠੀਆ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਵੀ ਕਾਰਵਾਈ ਹੋਵੇ ਕਿਉਕਿ ਉਹਨਾਂ ਤੇ ਵੀ . ਈ ਡੀ ਦੇ ਮਾਮਲੇ ਹਨ | ਇਸ ਦੇ ਨਾਲ ਹੀ ਸੁਨੀਲ ਜਾਖੜ ਦੇ ਮੁਖ ਮੰਤਰੀ ਦੀ ਵੋਟਿੰਗ ਦੇ ਦਿਤੇ ਬਿਆਨ ਤੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮੁਖ ਮੰਤਰੀ ਐਲਾਨ ਹਾਈ ਕਮਾਂਡ ਨੇ ਕੀਤਾ ਸੀ ਵੋਟਿੰਗ ਅਹਿਮ ਨਹੀਂ ਸੀ | ਇਸ ਦੇ ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਦੀ ਫੇਰੀ ਤੇ ਆ ਰਹੇ ਹਨ ਅਤੇ ਮੁਖ ਮੰਤਰੀ ਦੇ ਚੇਹਰੇ ਦਾ ਐਲਾਨ ਕਰਨਗੇ