Corona Virus
ਮਲੇਰਕੋਟਲਾ ‘ਚ ਮੁਸਲਿਮ ਭਾਈਚਾਰੇ ਵੱਲੋਂ ਈਦ ਦੀ ਨਮਾਜ਼ ਅਦਾ ਕੀਤੀ ਗਈ

ਮਲੇਰਕੋਟਲਾ, ਮੁਹੰਮਦ ਜਮੀਲ, 25 ਮਈ : ਦੇਸ਼ ਭਰ ‘ਚ ਅੱਜ ਈਦ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ। ਜਿਸ ਦੇ ਚਲਦਿਆਂ ਮਲੇਰਕੋਟਲਾ ਸ਼ਹਿਰ ‘ਚ ਵੀ ਮੁਸਲਿਮ ਭਾਈਚਾਰੇ ਵੱਲੋਂ ਈਦ ਦੀ ਨਮਾਜ਼ ਘਰਾਂ ਦੇ ਵਿੱਚ ਅਦਾ ਕੀਤੀ ਗਈ। ਲਾਕਡਾਊਨ ਦੌਰਾਨ ਈਦ ਗਾਹ ‘ਤੇ ਮਸਜਿਦਾਂ ਦੇ ਵਿੱਚ ਨਮਾਜ਼ ਪੜਨ ਦੀ ਇਜਾਜ਼ਤ ਪ੍ਰਸ਼ਾਸਨ ਵੱਲੋਂ ਨਹੀਂ ਦਿੱਤੀ ਗਈ। ਜਿਸ ਕਰਕੇ ਕੁਝ ਮੁਹੱਲੇ ਦੇ ਲੋਕਾਂ ਵਲੋਂ ਇਕੱਠੇ ਹੋਕੇ ਸੋਸ਼ਲ ਡਿਸਟੇਨਸਨ ਨੂੰ ਮਨਟੇਨ ਕਰਕੇ ਨਮਾਜ਼ ਅਦਾ ਕੀਤੀ। ਇਸ ਮੌਕੇ ਸਿੱਖ ਹਿੰਦੂ ਭਾਈਚਾਰੇ ਵੱਲੋਂ ਈਦ ਦੀ ਨਮਾਜ਼ ਤੋਂ ਬਾਦ ਫੁੱਲ ਦੇਕੇ ਈਦ ਦੀ ਮੁਬਾਰਕਬਾਦ ਦਿੱਤੀ।