Connect with us

Punjab

ਮਾਲੇਰਕੋਟਲਾ ਪੁਲਿਸ ਨੇ 20 ਕਿਲੋ ਅਫੀਮ ਸਮੇਤ 2 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ

Published

on

PUNJAB : ਮਾਲੇਰਕੋਟਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ| ਸੀਆਈਏ ਸਟਾਫ਼ ਪੁਲਿਸ ਅਤੇ ਕਾਉੰਟਰ ਇੰਟੈਲੀਜੈਂਸ ਵੱਲੋ ਸਾਂਝੇ ਤੌਰ ਤੇ 2 ਆਪਰੇਸ਼ਨ ਕੀਤੇ ਗਏ ਸੀ| 2 ਆਪਰੇਸ਼ਨ
‘ਚ ਹੀ ਵਧੀਆਂ ਕਾਮਯਾਬੀ ਮਿਲੀ ਹੈ|

ਕੀਤੀ ਕਰਵਾਈ ਤਹਿਤ ਐੱਮਪੀ ਮੱਧ ਪ੍ਰਦੇਸ਼ ਤੋ ਟਰੱਕ ਅੰਦਰੋ ਨਾਕਾ ਬੰਦੀ ਕਰਕੇ ਰੋਕ ਕੇ ਤਲਾਸ਼ੀ ਲੈਣ ਤੇ 20 ਕਿਲੋ ਅਫੀਮ ਬਰਾਮਦ ਕੀਤੀ ਹੈ।ਅਤੇ ਹੋਰ ਇਕ ਗੁਪਤ ਸੂਚਨਾ ਦੇ ਅਧਾਰ ਤੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ| ਇਨ੍ਹਾਂ ਦੀ ਪਛਾਣ ਗੁਰਦੀਪ ਸਿੰਘ ਸੰਗਰੂਰ ਤੋਂ ਅਤੇ ਸੰਦੀਪ ਸਿੰਘ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਸੀ |ਜੌ ਨਕਲੀ ਨੋਟ ਛਾਪਕੇ ਸਪਲਾਈ ਕਰਨ ਦਾ ਕੰਮ ਕਰਦੇ ਸਨ ਉਨ੍ਹਾਂ ਨੂੰ ਵੀ 2 ਲੱਖ 85 ਹਜ਼ਾਰ ਦੀ ਨਕਲੀ ਕਰੰਸੀ ਅਤੇ ਨੋਟ ਬਣਾਉਣ ਵਾਲੇ ਸਾਮਾਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੰਪਿਊਟਰ, ਪ੍ਰਿੰਟਰ , ਸਕੈਨਰ , ਲੈਮੀਨੇਸ਼ਨ ਮਸ਼ੀਨ ਅਤੇ ਸਕਰੀਨ ਬੋਰਡ ਬਰਾਮਦ ਹੋਏ|

ਇਨ੍ਹਾਂ ਨੂੰ 9 ਮਈ ਤੱਕ ਰਿਮਾਂਡ ‘ਤੇ ਲਿਆ ਗਿਆ ਹੈ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਾਂਗੇ |