India
ਚੰਨ ਨਜ਼ਰ ਨਾ ਆਉਣ ਕਰਕੇ 25 ਨੂੰ ਹੋਵੇਗੀ ਈਦ : ਸ਼ਾਹੀ ਇਮਾਮ

ਲੁਧਿਆਣਾ 23 ਮਈ ( ਸੰਜੀਵ ਸੂਦ ): ਅੱਜ ਇਥੇ ਪੰਜਾਬ ਦੇ ਮੁੱਖ ਧਾਰਮਿਕ ਕੇਂਦਰ ਜਾਮਾ ਮਸਜਿਦ ਲੁਧਿਆਣਾ ਵਿੱਚ ਰੂਅਤੇ ਹਿਲਾਲ ਪੰਜਾਬ (ਚੰਨ ਦੇਖਣ ਵਾਲੀ ਕਮੇਟੀ) ਦੀ ਖਾਸ ਮੀਟਿੰਗ ਹੋਈ ਜਿਸਦੀ ਪ੍ਰਧਾਨਗੀ ਪੰਜਾਬ ਦੇ ਸ਼ਾਹੀ ਇਮਾਮ ਤੇ ਰੂਅਤੇ ਹਿਲਾਲ਼ ਕਮੇਟੀ ਪੰਜਾਬ ਦੇ ਪ੍ਰਧਾਨ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕੀਤੀ। ਮੀਟਿੰਗ ਵਿੱਚ ਪੰਜਾਬ ਭਰ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਕਿੱਤੇ ਵੀ ਈਦ ਉਲ਼ ਫ਼ਿਤਰ ਦਾ ਚੰਨ ਨਜਰ ਨਹੀਂ ਆਇਆ, ਇਸ ਲਈ ਈਦ ਉਲ਼ ਫਿਤਾਰ ਦਾ ਪਵਿੱਤਰ ਤਿਉਹਾਰ 25 ਮਈ ਦਿਨ ਸੋਮਵਾਰ ਨੂੰ ਮਨਾਇਆ ਜਾਵੇਗਾ।