Punjab
ਇੰਟਰਨੈਸ਼ਨਲ ਅਹਿਮਦੀਆ ਹੈਡਕਵਾਟਰ ਕਾਦੀਆਂ ਵਿਖੇ ਮਨਾਈ ਗਈ ਈਦ ਉਲ ਫਿਤਰ, ਇਕ-ਦੂਜੇ ਨੂੰ ਦਿਤੀ
ਅੱਜ ਦੇਸ਼ ਭਰ ਚ ਈਦ ਉਲ ਫ਼ਿਤਰ ਦਾ ਤਿਓਹਾਰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਗੁਰਦਾਸਪੁਰ ਚ ਅਹਿਮਦੀਆ ਮੁਸਲਿਮ ਭਾਈਚਾਰੇ ਦੇ ਹੈੱਡ ਕੁਆਰਟਰ ਕਸਬਾ ਕਾਦੀਆਂ ਵਿਖੇ ਵੀ ਮੁਸਲਿਮ ਭਾਈਚਾਰੇ ਵੱਲੋਂ ਈਦ ਦੀ ਨਮਾਜ਼ ਅਦਾ ਕੀਤੀ ਗਈ | ਅਕਸਾ ਮਸਜਿਦ ਵਿਖੇ ਜਮਾਤ ਅਹਿਮਦੀਆ ਦੇ ਭਾਰਤ ਦੇ ਸਕੱਤਰ ਮੁਹੰਮਦ ਇਨਾਮ ਗੌਰੀ ਨੇ ਈਦ ਦੀ ਨਮਾਜ਼ ਅਦਾ ਕਰਵਾਈ |
ਨਮਾਜ਼ ਅਦਾ ਕਰਨ ਉਪਰੰਤ ਈਦ ਦਾ ਖੁਤਬਾ ਦਿੰਦਿਆਂ ਉਨਾ ਇਸ ਈਦ ਦੀ ਅਹਿਮੀਅਤ ਤੇ ਚਾਨਣਾ ਪਾਉਂਦੀਆਂ ਆਖਿਆ ਕਿ ਇੱਕ ਮਹੀਨਾ ਰੋਜ਼ੇ ਰਖਣ ਕਾਰਨ ਆਤਮਾ ਪਵਿੱਤਰ ਹੋ ਜਾਂਦੀ ਏ ਅਤੇ ਰੋਜ਼ੇ ਰਖਣ ਨਾਲ ਗਰੀਬਾਂ ਅਤੇ ਭੁਖਿਆਂ ਦੀ ਤਕਲੀਫ਼ ਦਾ ਅਹਿਸਾਸ ਹੁੰਦਾ ਏ | ਉਨਾ ਕਿਹਾ ਕਿ ਹਰੇਕ ਮੁਸਲਮਾਨ ਦਾ ਫਰਜ਼ ਬਣਦਾ ਏ ਕਿ ਉਹ ਗਰੀਬਾਂ ਅਤੇ ਭੁਖਿਆਂ ਦੀ ਮਦਦ ਲਈ ਅੱਗੇ ਆਵੇ ਅਤੇ ਆਪਣੀ ਕਮਾਈ ਦਾ ਇੱਕ ਹਿੱਸਾ ਲੋੜ ਵੰਦ ਲੋਕਾਂ ਲਈ ਰਖੇ |
ਇਸ ਮੌਕੇ ਓਹਨਾ ਕਿਹਾ ਕਿ ਅਗਰ ਸੁਖ ਅਤੇ ਖੁਸ਼ੀਆਂ ਚਾਹੀਦੀਆਂ ਹਨ ਤਾਂ ਸਾਨੂੰ ਪਰਮਾਤਮਾ ਦੇ ਦੱਸੇ ਹੋਏ ਰਾਹ ਤੇ ਚੱਲਣਾ ਪਵੇਗਾ ਨਾਲ ਹੀ ਓਹਨਾ ਕਿਹਾ ਕਿ ਲੀਡਰਾਂ ਨੂੰ ਵੀ ਅਕਲ ਦੇ ਨਾਲ ਸਾਰੇ ਮਸਲੇ ਹੱਲ ਕਰਨੇ ਚਾਹੀਦੇ ਹਨ ਨਹੀਂ ਤਾਂ ਦੁਨੀਆ ਐਟਮੀ ਦੌਰ ਵਲ ਜਾਵੇਗੀ |