Corona Virus
ਲੋੜਵੰਦਾਂ ਲਈ ਰਾਸ਼ਨ ਦੇ ਨਾਲ-ਨਾਲ ਦਵਾਈਆਂ ਵੀ ਮੁਹੱਈਆ ਕਰਵਾ ਰਹੇ ਹਨ ਮੁਲਾਜ਼ਮ

ਅੰਮ੍ਰਿਤਸਰ, 8 ਅਪ੍ਰੈਲ : ਮੁੱਖ ਮੰਤਰੀ ਪੰਜਾਬ ਵੱਲੋਂ ਕੋਵਿਡ 19 ਤੋਂ ਰਾਜ ਦੇ ਵਾਸੀਆਂ ਦਾ ਬਚਾਅ ਕਰਨ ਲਈ ਲਗਾਏ ਗਏ ਕਰਫਿਊ ਦੌਰਾਨ ਜਿਥੇ ਸੂਬੇ ਵਿਚ ਸਰਕਾਰ ਵੱਲੋਂ ਲੋੜਵੰਦਾਂ ਲਈਹਰ ਤਰਾਂ ਦੀ ਸੰਭਵ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ, ਉਥੇ ਸਮਾਜਸੇਵੀ ਸੰਸਥਾਵਾਂ ਵੀ ਆਪਣੇ ਫਰਜ਼ ਪਛਾਣਦੀਆਂ ਹੋਈਆਂ ਲੋੜਵੰਦਾਂ ਦੀ ਮਦਦ ਲਈ ਅੱਗੇਆਈਆਂ ਹਨ। ਪੰਜਾਬ ਪੁਲਿਸ ਜੋ ਕਿ ਕੇਵਲ ਅਮਨ-ਕਾਨੂੰਨ ਦੀ ਰਾਖੀ ਲਈ ਹੀ ਜਾਣੀ ਜਾਂਦੀ ਹੈ ਅਤੇ ਇਸ ਲਈ ਅਕਸਰ ਪੁਲਿਸ ਚਰਚਾ ਵਿਚ ਵੀ ਰਹਿੰਦੀ ਸੀ, ਨੇ ਇਨਾਂ ਦਿਨਾਂ ਦੌਰਾਨ ਲੋੜਵੰਦਾਂ ਦੀ ਮਦਦ ਕਰਕੇ ਇਕ ਨਵੀਂ ਸ਼ਾਖ ਬਣਾਈ ਹੈ।
ਪੁਲਸ ਦੇ ਅਧਿਕਾਰੀ ਅਤੇ ਜਵਾਨ ਜ਼ਿਲ੍ਹੇ ਭਰ ਵਿਚ ਰੋਜ਼ਾਨਾ ਲੋੜਵੰਦ ਲੋਕਾਂ ਨੂੰ ਲੰਗਰ ਅਤੇ ਸੁੱਕਾ ਰਾਸ਼ਨ ਮੁਹੱਈਆ ਕਰਵਾ ਰਹੇ ਹਨ। ਇਸ ਕੰਮ ਵਿਚ ਉਹਆਪਣੀ ਜੇਬ ਵਿਚੋਂ ਵੀ ਪੈਸੇ ਖਰਚ ਰਹੇ ਹਨ ਅਤੇ ਆਪਸੀ ਸਬੰਧ ਵੀ ਇਸ ਕੰਮ ਲਈ ਵਰਤ ਰਹੇ ਹਨ। ਇਸ ਨਾਲ ਪੁਲਸ ਦਾ ਇਕ ਨਵਾਂ ਚਿਹਰਾ ਸਾਹਮਣੇਆਇਆ ਹੈ ਅਤੇ ਲੋਕ ਪੁਲਸ ਦੇ ਕੰਮ ਦੀ ਤਾਰੀਫ਼ ਕਰਨ ਲੱਗੇ ਹਨ। ਬੀਤੇ ਦਿਨ ਹੀ ਡੀ.ਜੀ.ਪੀ. ਦਿਨਕਰ ਗੁਪਤਾ ਨੇ ਕੋਟ ਖਾਲਸਾ ਦੇ ਇੰਸਪੈਕਟਰ ਐਸ.ਐਚ.ਓ. ਸੰਜੀਵ ਕੁਮਾਰ ਨੂੰ ਪੁਲਿਸ ਐਵਾਰਡ ਲਈ ਚੁਣਿਆ ਹੈ, ਜੋ ਸੇਵਾ ਦੀ ਭਾਵਨਾ ਨਾਲ ਗਰੀਬ ਅਤੇ ਭੁੱਖੇ ਲੋਕਾਂ ਨੂੰ ਭੋਜਨ ਛਕਾ ਰਹੇ ਹਨ। ਇਸੇ ਹੀ ਲੜੀ ਤਹਿਤਸ਼ਿਵਾਲਾ ਚੋਕੀ ਇੰਚਾਰਜ਼ ਸ਼੍ਰੀ ਪ੍ਰੋਸ਼ਤਮ ਕੁਮਾਰ ਵਲੋ ਸਲੱਮ ਬਸਤੀਆਂ ਵਿਚ ਜਾ ਕੇ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸ਼੍ਰੀ ਪ੍ਰੋਸ਼ਤਮ ਨੇ ਦੱਸਿਆ ਕਿ ਸਾਡੀਪੁਲਸ ਚੌਕੀ ਦੇ ਸਾਰੇ ਕਰਮਚਾਰੀ ਆਪਣੇ ਨਿਜੀ ਖ਼ਰਚਿਆਂ ਵਿਚ ਰੋਜ਼ਾਨਾ ਲੋੜਵੰਦਾਂ ਲਈ ਹਿੱਸਾ ਪਾ ਰਹੇ ਹਨ। ਇਸ ਤੋਂ ਇਲਾਵਾ ਨਿੱਜੀ ਸੰਸਥਾ ਐਡਵਾਂਸ ਇੰਡੀਆਪ੍ਰਜੈਕਟ ਲਿਮ: ਸੈਲੀਬਰੇਸ਼ਨ ਮਾਲ ਦੀ ਹੈਡ ਮੈਡਮ ਨਿਧੀ ਮਹਿਰਾ ਵੱਲਂੋ ਆਪਣੀ ਸੰਸਥਾ ਰਾਹੀ ਰੋਜ਼ਾਨਾ 100 ਰਾਸ਼ਨ ਦੇ ਪੈਕੇਟ ਵੀ ਦਿੱਤੇ ਜਾ ਰਹੇ ਹਨ, ਜੋ ਕਿਸੰਸਥਾ ਦੇ ਕਰਮਚਾਰੀਆਂ ਨਾਲ ਸਹਿਯੋਗ ਕਰਕੇ ਲੋੜਵੰਦਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ।