Sports
ਜਾਣੋ ਯੂਰੋ ਸੈਮੀਫਾਈਨਲ ਤੇ ਫਾਈਨਲ ‘ਚ ਹੋ ਕਿੰਨੇ ਦਰਸ਼ਕ ਹੋ ਸਕਦੇ ਨੇ

ਵੇਮਬਲੇ ਸਟੇਡੀਅਮ ‘ਚ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਅਤੇ ਫਾਈਨਲ ਮੈਚ ਦੇਖਣ ਲਈ 65,000 ਦਰਸ਼ਕ ਆ ਸਕਦੇ ਹਨ ਕਿਉਂਕਿ ਯੂਏਫਾ ਇਸ ਸਬੰਧ ਵਿਚ ਬ੍ਰਿਟਿਸ਼ ਸਰਕਾਰ ਨਾਲ ਗੱਲਬਾਤ ਕਰ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਸਰਕਾਰ ਗਰੁੱਪ ਗੇੜ ਵਿਚ ਦਰਸ਼ਕ ਗਿਣਤੀ ਪ੍ਰਤੀ ਮੈਚ 22,000 ਤੋਂ ਆਖਰੀ-16 ਤੱਕ 40,000 ਕਰਨ ਨੂੰ ਤਿਆਰ ਹੋ ਗਈ ਹੈ। ਆਖਰੀ ਤਿੰਨ ਮੈਚਾਂ ਵਿਚ ਇਸ ਵਿਚ ਹੋਰ ਵਾਧਾ ਹੋ ਸਕਦਾ ਹੈ। ਵੇਮਬਲੇ ਸਟੇਡੀਅਮ ਵਿਚ 90,000 ਦਰਸ਼ਕ ਬੈਠ ਸਕਦੇ ਹਨ। ਬ੍ਰਿਟੇਨ ਵਿਚ ਪਿਛਲੇ 7 ਦਿਨਾਂ ਵਿਚ ਕੋਰੋਨਾ ਦੇ ਮਾਮਲੇ ਵਧ ਕੇ 68,449 ਹੋ ਗਏ ਹਨ, ਜਿਸ ਨਾਲ ਤੀਜੀ ਲਹਿਰ ਦੇ ਆਉਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਭਾਰਤ ਤੋਂ ਆਏ ਡੇਲਟਾ ਵੈਰੀਏਂਟ ਦੇ ਮੱਦੇਨਜ਼ਰ ਪੀੜਤਾਂ ਦੀ ਦਰ ਵਧਣ ਤੋਂ ਬਾਅਦ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਡ੍ਰਾਗੀ ਨੇ ਯੂਰੋ 2020 ਫਾਈਨਲ ਬ੍ਰਿਟੇਨ ਤੋਂ ਬਾਹਰ ਕਰਵਾਉਣ ਦੀ ਵੀ ਮੰਗ ਕੀਤੀ ਹੈ।