Connect with us

Punjab

ਚੰਡੀਗੜ੍ਹ ‘ਚ ਵਿਸ਼ਵ ਕੱਪ ਦੇ ਮੈਚ ਨੂੰ ਲੈ ਕੇ ਉਤਸ਼ਾਹ,ਹੋਟਲਾਂ ਤੇ ਰੈਸਟੋਰੈਂਟਾਂ ‘ਚ ਖਾਸ ਮੇਨੂ ਤਿਆਰੀਆਂ

Published

on

19 ਨਵੰਬਰ 2023: ਚੰਡੀਗੜ੍ਹ ਵਿੱਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ 2023 ਦੇ ਫਾਈਨਲ ਮੈਚ ਨੂੰ ਲੈ ਕੇ ਕ੍ਰਿਕਟ ਪ੍ਰੇਮੀਆਂ ਵਿੱਚ ਉਤਸ਼ਾਹ ਹੈ। ਇਸ ਦੇ ਲਈ ਕਈ ਬਾਜ਼ਾਰਾਂ ਵਿਚ ਵੱਡੀਆਂ ਸਕਰੀਨਾਂ ਲਗਾ ਕੇ ਮੈਚ ਦਿਖਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਟਰਾਫੀਆਂ ਰੱਖੀਆਂ ਹੋਈਆਂ ਹਨ। ਜਿਸ ਨਾਲ ਲੋਕ ਸੈਲਫੀ ਲੈ ਰਹੇ ਹਨ।ਹੋਟਲਾਂ ਅਤੇ ਕਲੱਬਾਂ ਵਿੱਚ ਵਿਸ਼ੇਸ਼ ਮੀਨੂ ਤਿਆਰ ਕੀਤੇ ਗਏ ਹਨ|